ਪੰਜਾਬ ਚ ਨਸ਼ਾ ਵੱਡਾ ਮੁਦਾ ਹਰ ਵਰਗ ਦੇ ਸਹਿਯੁਗ ਤਾ ਹੀ ਪਵੇਗੀ ਠੱਲ — ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ |

ਗੁਰਦਾਸਪੁਰ ਪੰਜਾਬ ਮਾਝਾ

Reporter:. Rohit Gupta Gurdaspur

ਓਲੰਪਿਕ ਚਾਰਟਰ ਦੀਆਂ ਖੇਡਾਂ ਦੇ ਕੁੰਭ ਵਜੋਂ ਜਾਣੀਆਂ ਜਾਂਦੀਆਂ ਕਮਲਜੀਤ ਖੇਡਾਂ-2022 ਦੇ ਅੱਜ ਸਮਾਪਤੀ ਸਮਾਰੋਹ ਮੌਕੇ ਅੱਜ ਸ਼ਾਮ ਬਟਾਲਾ ਦੇ ਪਿੰਡ ਕੋਟਲਾ ਸ਼ਾਹੀਆ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਉਥੇ ਹੀ ਕੁਲਤਾਰ ਸਿੰਘ ਸੰਧਵਾਂ ਦੇ ਨਾਲ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਕਲਸੀ ਤੋਂ ਇਲਾਵਾ ਡੀਸੀ ਗੁਰਦਾਸਪੁਰ ਵੀ ਇਨਾਮ ਵੰਡ ਸਮਾਰੋਹ ਚ ਸ਼ਾਮਿਲ ਹੋਏ ਉਥੇ ਹੀ ਮੁਖ ਮਹਿਮਾਨ ਨੇ ਖਿਡਾਰੀਆਂ ਨੂੰ ਸਨਮਾਨਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜਿਥੇ ਹਰ ਸਾਲ ਕਰਵਾਏ ਜਾਣ ਵਾਲਿਆਂ ਇਸ ਕਮਲਜੀਤ ਖੇਡਾਂ ਦੀ ਸ਼ਲਾਘਾ ਕੀਤੀ ਉਥੇ ਹੀ ਉਹਨਾਂ ਕਿਹਾ ਕਿ ਪੰਜਾਬ ਚ ਨਸ਼ਿਆਂ ਦਾ ਬਹੁਤ ਵੱਡਾ ਮੁਦਾ ਹੈ ਚਾਹੇ ਸਰਕਾਰ ਇਸ ਤੇ ਠੱਲ ਪਾਉਣ ਲਈ ਆਪਣੇ ਤੌਰ ਤੇ ਕੰਮ ਕਰ ਰਹੀ ਹੈ ਅਤੇ ਪਿਛਲੇ ਸਮੇ ਚ ਬਹੁਤ ਨਸ਼ਾ ਜਬਤ ਵੀ ਕੀਤਾ ਗਿਆ ਪੁਲਿਸ ਕਾਰਵਾਈ ਵੀ ਹੋਈ ਹੈ ਲੇਕਿਨ ਇਸ ਮੁਦੇ ਦਾ ਹੱਲ ਉਦੋਂ ਹੋਵੇਗਾ ਜਦ ਪੰਜਾਬ ਦੇ ਹਰ ਵਰਗ ਦੇ ਲੋਕ ਇਸ ਦੇ ਖਿਲਾਫ ਖੜੇ ਹੋਣਗੇ ਅਤੇ ਸਾਥ ਦੇਣਗੇ |

ਕੁਲਤਾਰ ਸਿੰਘ ਸੰਧਵਾਂ | ( ਵਿਧਾਨ ਸਭਾ ਸਪੀਕਰ )

Leave a Reply

Your email address will not be published. Required fields are marked *