
ਡਰੋਨ ਵਿਚ ਆਏ ਚੀਰੇ ਲੱਗੀਆ ਉਗਲਾਂ ਵਾਲੇ ਨੌਜਵਾਨ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ
ਰਿਪੋਰਟਰ — DamanPreet Singh
ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ ਚਾਈਨਾ ਅਤੇ ਸਿੰਥੈਟਿਕ ਡੋਰ ਦੀ ਵਰਤੋਂ ਅਤੇ ਵਿਕਰੀ ਨੂੰ ਰੋਕਣ ਦੇ ਲਈ ਵੱਖਰਾ ਹੀ ਢੰਗ ਅਪਣਾਇਆ ਹੈ ।ਡਰੋਨ ਜਰੀਏ ਪਤੰਗ ਉਡਾ ਰਹੇ ਨੌਜਵਾਨਾਂ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੇਕਰ ਕੋਈ ਵੀ ਡਰੋਨ ਵਿੱਚ ਬਿਲਕੁਲ ਡਰੈਗਨ ਡੋਰ ਨਾਲ ਪਤੰਗ ਉਡਾਉਂਦਾ ਕੈਦ ਹੋ ਜਾਂਦਾ ਹੈ ਤਾਂ ਠੀਕ ਉਸ ਵਿਅਕਤੀ ਦੇ ਘਰ ਪਹੁੰਚ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ ਅੱਜ ਬਹਿਰਾਮਪੁਰ ਰੋਡ ਤੇ ਇੱਕ ਨੌਜਵਾਨ ਚਾਈਨਾ ਡੋਰ ਨਾਲ ਪਤੰਗ ਉਡਾ ਰਿਹਾ ਸੀ ਜਦੋਂ ਡਰੋਨ ਦੀ ਨਜ਼ਰ ਵਿੱਚ ਚਾਈਨਾ ਡੋਰ ਆਈ ਤਾਂ ਉਸੇ ਵੇਲੇ ਉਸ ਦੇ ਘਰ ਪੁਲਿਸ ਪਹੁੰਚ ਗਈ ਪਤੰਗ ਉਡਾ ਰਹੇ ਨੌਜਵਾਨ ਦੇ ਘਰ ਪਹੁੰਚੇ ਡੀਐਸਪੀ ਸੁਖਪਾਲ ਸਿੰਘ ਨੇ ਮੌਕੇ ਤੇ ਚਾਈਨਾ ਡੋਰ ਦਾ ਗੱਟੂ ਬਰਾਮਦ ਕਰਕੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਕਿਹਾ ਕਿ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ । ਇਸ ਨੌਜਵਾਨ ਦੀਆਂ ਉੰਗਲਾਂ ਵੀ ਪਹਿਲੇ ਕਹਿੰਦਾ ਧੱਕੇਸ਼ਾਹੀ ਨਾਲ ਚਾਈਨਾ ਡੋਰ ਕਾਰਨ ਜ਼ਖਮੀ ਹੋ ਗਈਆ ਸਨ।
ਡੀ ਐਸ ਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਚਾਈਨਾ ਡੋਰ ਦੀ ਵਰਤੋਂ ਰੋਕਣ ਲਈ ਪੂਰੇ ਪ੍ਰਬੰਧ ਕਰ ਲਏ ਗਏ ਹਨ ਅਤੇ ਡਰੋਨਾਂ ਰਾਹੀ ਡੋਰ ਦੀ ਵਰਤੋਂ ਕਰਨ ਵਾਲਿਆਂ ਤੇ ਸਖਤ ਨਜ਼ਰ ਰੱਖੀ ਜਾਏਗੀ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਚਾਈਨਾ ਡੋਰ ਦੀ ਵਰਤੋਂ ਕਰਦਾ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।