ਸਿਵਲ ਹਸਪਤਾਲ ਭੁਲੱਥ ਵਿੱਚ ਸਿਹਤ ਜਾਗਰੂਕਤਾ ਕੈਂਪ ਲਗਾਇਆ,
ਤੁਹਾਡੀ ਸਿਹਤ, ਪਰਿਵਾਰ ਦੀ ਸਿਹਤ : ਡਾ. ਸਪਨਾ

ਪੰਜਾਬ

ਭੁਲੱਥ / ਕਪੂਰਥਲਾ 13 ਦਸੰਬਰ ( ਮਨਜੀਤ ਸਿੰਘ ਚੀਮਾ )
ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸਿਵਲ ਸਰਜਨ ਕਪੂਰਥਲਾ ਡਾਕਟਰ ਗੁਰਿੰਦਰਬੀਰ ਕੌਰ ਦੀਆਂ ਅਸਾਂ ਹਦਾਇਤਾਂ ‘ਤੇ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਦੇਸ ਰਾਜ ਮੱਲ ਦੀ ਅਗਵਾਈ ਵਿਚ ਸਿਵਲ ਹਸਪਤਾਲ ਭੁਲੱਥ ਵਿਖੇ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ । ਸਿਹਤ ਜਾਗਰੂਕਤਾ ਕੈਂਪ ਦੌਰਾਨ ਨੂਰਾ ਹੈਲਥ ਚੰਡੀਗੜ੍ਹ ਤੋਂ ਉਚੇਚੇ ਤੌਰ ਤੇ ਪਹੁੰਚੇ । ਡਾ. ਸਪਨਾ ਨੇ ਬੋਲਦਿਆਂ ਕਿਹਾ ਕਿ ਤੁਹਾਡੀ ਸਿਹਤ ਪਰਿਵਾਰ ਦੀ ਸਿਹਤ, ਕਿਉੰਕਿ ਸਿਹਤ ਸਬੰਧੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ, ਉਹਨਾਂ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣਾ ਚਾਹੀਦਾ ਹੈ, ਜਦ ਤੁਹਾਡੇ ਦਿਲ ਨੂੰ ਤੁਹਾਡੇ ਪੂਰੇ ਸਰੀਰ ਵਿਚ ਖੂਨ ਪਹੁੰਚਾਉਣ ਵਿੱਚ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਇਸਦੇ ਨਾਲ ਤੁਹਾਡੇ ਦਿਲ ਤੇ ਵੱਧ ਦਬਾਅ ਪੈਂਦਾ ਹੈ । ਜੇਕਰ ਲਗਾਤਾਰ ਬੀ.ਪੀ. ਵੱਧ ਰਹਿੰਦਾ ਹੈ ਤਾਂ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ । ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਖਾਣ-ਪੀਣ ਵਿਚ ਪ੍ਰਹੇਜ਼ ਕਰਨਾ ਚਾਹੀਦਾ ਹੈ, ਨਮਕ ਵਗੈਰਾ ਘੱਟ ਖਾਣਾ ਚਾਹੀਦਾ ਹੈ ਤੇ ਤਲੀਆ ਚੀਜਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ । ਕੈਂਪ ਦੌਰਾਨ ਡਾਕਟਰ ਅੰਮ੍ਰਿਤਸਰ ਸਿੰਘ ਸਿਵਲ ਹਸਪਤਾਲ ਭੁਲੱਥ ਨੇ ਕਿਹਾ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਸਮੇਂ ਸਿਰ ਸ਼ੂਗਰ ਦੇ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ । ਉਹਨਾਂ ਕਿਹਾ ਕਿ 30 ਸਾਲ ਦੀ ਉਮਰ ਤੋਂ ਬਾਅਦ ਤੇ ਵੱਧ ਦੀ ਉਮਰ ਨਾਲ ਟਾਈਪ ਟੂ ਡਾਇਬਟੀਜ਼ ਹੋਣਾ ਆਮ ਗੱਲ ਹੈ । ਉਹਨਾਂ ਕਿਹਾ ਕਿ ਸੂਗਰ ਦੇ ਮਰੀਜ਼ਾਂ ਨੂੰ ਬਾਹਰ ਦੇ ਖਾਣੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ । ਦਿਲ ਦੀਆਂ ਬਿਮਾਰੀਆਂ ਬਾਰੇ ਬੋਲਦਿਆਂ ਕਿਹਾ ਕਿ ਖਾਣ ਪੀਣ ਵਿਚ ਜਿਆਦਾ ਮੇਦੇ ਦੇ ਬਣੇ ਪਦਾਰਥਾਂ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ, ਤਣਾਅ ਮੁਕਤ ਰਹਿਣਾ ਚਾਹੀਦਾ ਹੈ । ਇਸ ਮੌਕੇ ਐੱਸ.ਐੱਮ.ਓ. ਡਾ. ਦੇਸ ਰਾਜ ਮੱਲ ਨੇ ਕਿਹਾ ਕਿ ਸ਼ੂਗਰ ਹਾਈ ਬੀ.ਪੀ. ਤੇ ਦਿਲ ਦੀਆਂ ਬਿਮਾਰੀਆਂ ਨੂੰ ਕਾਬੂ ਰੱਖਣਾ ਚਾਹੀਦਾ ਹੈ । ਡਾ. ਸਪਨਾ ਨੇ ਸਮਾਗਮ ਦੇ ਅਖੀਰ ‘ਚ ਕਿਹਾ ਕਿ ਸਿਹਤ ਸਬੰਧੀ ਕਿਸੇ ਨੂੰ ਵੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਤਾਂ ਪੰਜਾਬ ਵਲੋਂ ਸਿਹਤ ਜਾਗਰੂਕਤਾ ਸਬੰਧੀ ਜਾਗਰੂਕਤਾ ਸਬੰਧੀ ਮੋਬਾਈਲ ਕੇਅਰ ਕੰਪੈਨੀਅਨ ਸਰਵਿਸ 080 4718 0443 ਤੇ ਸਪੰਰਕ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਰੂਛੀ, ਡਾ. ਰਾਧਾ, ਨਰਸਿੰਗ ਸਟਾਫ਼ ਜਤਿੰਦਰ ਕੌਰ, ਮੈਡਮ ਨੀਲਮ, ਮੈਡਮ ਕਿਰਨ ਤੇ ਹੋਰ ਸਿਹਤ ਕਰਮਚਾਰੀ ਹਾਜਰ ਸਨ।

ਕੈਪਸਨ – ਸਿਵਲ ਹਸਪਤਾਲ ਭੁਲੱਥ ਵਿਚ ਸਿਹਤ ਜਾਗਰੂਕਤਾ ਕੈਂਪ ਦੌਰਾਨ ਸਿਹਤ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਸਪਨਾ, ਐੱਸ.ਐੱਮ.ਓ. ਭੁਲੱਥ ਡਾ. ਦੇਸ ਰਾਜ ਮੱਲ, ਡਾ. ਅਮ੍ਰਿਤਪਾਲ ਸਿੰਘ, ਹੈਲਥ ਵਰਕਰ ਤੇ ਸਿਹਤ ਕਰਮਚਾਰੀ ਅਤੇ ਜਾਣਕਾਰੀ ਲੈਂਦੇ ਹੋਏ ਹਾਜ਼ਰ ਮਰੀਜ਼ ।

Leave a Reply

Your email address will not be published. Required fields are marked *