ਭੁਲੱਥ / ਕਪੂਰਥਲਾ 15 ਦਸੰਬਰ ( ਮਨਜੀਤ ਸਿੰਘ ਚੀਮਾ )
ਕਸਬਾ ਭੁਲੱਥ ਯੂਨਾਈਟਿਡ ਪਾਸਟਰ ਐਸੋਸੀਏਸ਼ਨ ਰਜਿ: ਦੇ ਸੱਦੇ ਤੇ ਮਸੀਹੀ ਸੰਗਤਾਂ ਵੱਲੋਂ ਸ਼ੋਭਾ ਯਾਤਰਾ ਦਾਣਾ ਮੰਡੀ ਭੁਲੱਥ ਤੋਂ ਸ਼ੁਰੂ ਹੋ ਕੇ ਭੁਲੱਥ ਦੇ ਵੱਖ-ਵੱਖ ਥਾਵਾਂ ਤੇ ਰੁਕੀ, ਇਲਾਕੇ ਦੀਆਂ ਮਸੀਹੀ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਸ਼ੋਭਾ ਯਾਤਰਾ ਦੌਰਾਨ ਮਸੀਹੀ ਭਜਨਾਂ ਦਾ ਗੁਣਗਾਨ ਕੀਤਾ ਗਿਆ, ਭੁਲੱਥ ਦੇ ਮੇਨ ਬਜ਼ਾਰ ਵਿਚ ਪਹੁੰਚ ਕੇ ਰਿਬਨ ਕੱਟਣ ਦੀ ਰਸਮ ਸਟੀਫ਼ਨ ਕਾਲਾ ਪ੍ਰਧਾਨ ਕ੍ਰਿਚਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਕੀਤੀ ਗਈ, ਇਸ ਮੌਕੇ ਮੁੱਖ ਪ੍ਰਚਾਰਕ ਪਾਸਟਰ ਡੇਵਿਡ ਮਸੀਹ ਵੱਲੋਂ ਕ੍ਰਿਸਮਸ ਦੇ ਤਿਉਹਾਰ ਸਬੰਧੀ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਤੇ ਮਹੱਤਵ ਨੂੰ ਵਿਸਥਾਪੂਰਵਕ ਦੱਸਕੇ ਸੰਗਤਾ ਨੂੰ ਚਾਨਣਾ ਪਾਇਆ। ਸ਼ੋਭਾ ਯਾਤਰਾ ਭੁਲੱਥ ਤੋਂ ਬੇਗੋਵਾਲ ਤੇ ਹੋਰ ਪਿੰਡਾਂ ਵਿੱਚ ਦੀ ਹੁੰਦੀ ਹੋਈ ਕਸਬਾ ਨਡਾਲਾ ਤੇ ਫਿਰ ਭੁਲੱਥ ਵਿਖੇ ਪੁੱਜੀ, ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮਹਿਮਾਨ ਵਜੋਂ ਮੇਜਰ ਡਾਕਟਰ ਪ੍ਰਮੋਦ ਮਹਿੰਦਰ ਹਰੇ ਕ੍ਰਿਸ਼ਨਾ ਨਾਲ ਹੱਡੀਆਂ ਦੇ ਸਰਜਨ ਤੇ ਚਰਨਜੀਤ ਕੌਰ ਬੈਲਜ਼ੀਅਮ ਵੱਲੋਂ ਸ਼ਿਰਕਤ ਕੀਤੀ ਗਈ, ਪਾਸਟਰ ਡੇਵਿਡ ਮਸੀਹ ਪ੍ਰਧਾਨ ਕ੍ਰਿਸਚਨ ਐਸੋਸੀਏਸ਼ਨ ਭੁਲੱਥ, ਪਾਸਟਰ ਰਾਹੁਲ ਨੈਲਸ਼ਨ, ਮਾਸਟਰ ਮਹਿੰਦਰ ਪਾਲ, ਪਾਸਟਰ ਮਲਾਕੀ, ਪਾਸਟਰ ਤਰਸੇਮ, ਸੁਰਿੰਦਰ, ਜੌਰਜ ਮੱਟ, ਪਾਸਟਰ ਜਸਵਿੰਦਰ ਸਿੰਘ, ਪਾਸਟਰ ਰਸ਼ੀਦ, ਬਲਦੇਵ, ਕਰਤਾਰ, ਵਿਜੇ ਸਿੰਘ, ਪਾਸਟਰ ਲਤੀਫ਼, ਰਾਹੁਲ, ਪਾਸਟਰ ਬਰਨਵਾਸ, ਕੁਲਵਿੰਦਰ, ਜੇਮਸ, ਹਰਜਿੰਦਰ, ਪਾਸਟਰ ਸੁੱਚਾ, ਪਾਸਟਰ ਸਰਵਣ ਸਿੰਘ, ਜਸਪਾਲ, ਸਟੀਫ਼ਨ ਕਾਲਾ, ਮਲਕੀਤ, ਅਮਾਨੀਅਲ ਖੋਸਲਾ, ਸਰਦਾਰ ਮਸੀਹ, ਬਲਦੇਵ ਰਾਜ ਸਾਹਨੀ, ਸੁਖਦੇਵ ਸਿੰਘ, ਪਾਸਟਰ ਐਰਿਕ, ਪਾਸਟਰ ਮਲੂਕ, ਰਾਜਾ, ਤਿਲਕ ਰਾਜ, ਵਿਮਲਮ ਹਾਜ਼ਰ ਸਨ ।
ਸ਼ੋਭਾ ਯਾਤਰਾ ਸ਼ੁਰੂ ਕਰਨ ਸਮੇਂ ਰੀਬਨ ਕਟਕੇ ਉਦਘਾਟਨ ਕਰਦੇ ਹੋਏ ਮਸੀਹੀ ਭਾਈਚਾਰੇ ਦੇ ਆਗੂ ।