ਭੁਲੱਥ / ਕਪੂਰਥਲਾ ,3 ਜਨਵਰੀ
( ਮਨਜੀਤ ਸਿੰਘ ਚੀਮਾ )
ਉੱਘੇ ਸਮਾਜ ਸੇਵਕ ਰਣਜੀਤ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੋਹੜੀ ਦਾ ਤਿਉਹਾਰ ਸਾਡੇ ਦੇਸ ਵਿੱਚ ਬਹੁਤ ਉਤਸਾਹ ਨਾਲ ਮਨਾਇਆ ਜਾਂਦਾ ਹੈ! ਉਹਨਾਂ ਦੱਸਿਆ ਕਿ ਕੁੱਝ ਸਾਲ ਪਿੱਛੇ ਦੇਖਿਆ ਜਾਏ ਤਾਂ ਉਸ ਸਮੇਂ ਦੇ ਤਿਉਹਾਰਾ ਤੇ ਅੱਜ ਦੇ ਤਿਉਹਾਰਾ ਵਿੱਚ ਬਹੁਤ ਫ਼ਰਕ ਹੈ! ਉਹਨਾਂ ਕਿਹਾ ਕਿ ਸਮੇਂ ਦੇ ਹਿਸਾਬ ਨਾਲ ਸਭ ਕੁੱਝ ਬਦਲ ਰਿਹਾ ਹੈ। ਉਹਨਾਂ ਦੱਸਿਆ ਕਿ ਲੋਹੜੀ ਵਾਲੇ ਦਿਨ ਲੜਕੀਆਂ ਵੱਲੋਂ ਟੋਲੇ ਬਣਾ ਕੇ ਲੋਹੜੀ ਮੰਗੀ ਜਾਂਦੀ ਹੈ! ਤੇ ਲੜਕਿਆ ਵੱਲੋ ਪਤੰਗ ਉਡਾ ਕੇ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ! ਉਹਨਾਂ ਨੇ ਕਿਹਾ ਕਿ ਪਤੰਗ ਉਡਾਉਣ ਲਈ ਚਾਈਨਾ ਡੋਰ ਦੀ ਵਰਤੋ ਕੀਤੀ ਜਾਂਦੀ ਹੈ! ਜਿਸ ਨਾਲ ਪਿਛਲੇ ਸਾਲ ਵੀ ਲੋਹੜੀ ਤੇ ਬਹੁਤ ਐਕਸੀਡੈਂਟ ਤੇ ਕਾਫੀ ਨੁਕਸਾਨ ਹੋਇਆ! ਇਸ ਲਈ ਸਮਾਜ ਸੇਵਕ ਸ੍ਰ ਰਣਜੀਤ ਸਿੰਘ ਸੰਧੂ ਨੇ ਸਰਕਾਰ ਨੂੰ ਅਪੀਲ ਕੀਤੀ ਹੈ! ਕਿ ਇਸ ਖਤਰਨਾਕ ਚਾਈਨਾ ਡੋਰ ਤੇ ਪਾਬੰਦੀ ਲਗਾਈ ਜਾਵੇ! ਅਤੇ ਨਾਲ ਹੀ ਉਨ੍ਹਾਂ ਬੱਚਿਆ ਤੇ ਨੌਜਵਾਨਾਂ ਨੂੰ ਇਸ ਖਤਰਨਾਕ ਚਾਈਨਾ ਡੋਰ ਦੀ ਵਰਤੋ ਨਾਂ ਕਰਨ ਦੀ ਅਪੀਲ ਕੀਤੀ! ਸਮਾਜ ਸੇਵਕ ਰਣਜੀਤ ਸਿੰਘ ਸੰਧੂ ਨੇ ਸਾਰੇ ਦੇਸ਼ ਵਾਸੀਆਂ ਨੂੰ ਲੋਹੜੀ ਦੀ ਵਧਾਈ ਦਿੰਦੇ ਹੋਏ ਦੱਸਿਆ ਕਿ! ਲੋਹੜੀ ਦਾ ਤਿਉਹਾਰ ਸਭ ਲਈ ਖੁਸ਼ੀਆਂ ਭਰਿਆ ਹੋਵੇ!