ਪਟਵਾਰੀ ‘ਤੇ ਹਮਲਾ ਕਰ ਜ਼ਖਮੀ ਕਰਨ ਦੇ ਦੋਸ਼ਾਂ ਹੇਠ ਕੌਂਸਲਰ ਦੇ ਘਰਵਾਲੇ ਅਤੇ ਦਿਉਰ ਤੇ ਮਾਮਲਾ ਦਰਜ

ਗੁਰਦਾਸਪੁਰ ਪੰਜਾਬ ਮਾਝਾ

ਰਿਪੋਰਟਰ —- ਰੌਹਿਤ ਗੁਪਤਾ
ਗੁਰਦਾਸਪੁਰ

ਗੁਰਦਾਸਪੁਰ ਦੇ ਮੁਹੱਲਾ ਨਿਊ ਸੰਤ ਨਗਰ ਵਿੱਚ ਇੱਕ ਮਾਮੂਲੀ ਵਿਵਾਦ ਦੇ ਚਲਦਿਆਂ ਕਾਂਗਰਸੀ ਮਹਿਲਾਂ ਕੌਂਸਲਰ ਦੇ ਘਰਵਾਲੇ ਅਤੇ ਦਿਉਰ ਵੱਲੋਂ ਇੱਕ ਪਟਵਾਰੀ ਨਾਲ ਮਾਰ-ਕੁਟਾਈ ਕਰਨ ਦੇ ਦੋਸ਼ ਅਧੀਨ ਥਾਣਾ ਸਿਟੀ ਗੁਰਦਾਸਪੁਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ ਪਟਵਾਰੀ ਵਲੋ ਕੇਬਲ ਨੈੱਟਵਰਕ ਦੇ ਲਗਾਏ ਸੇਟੋਪ ਬੌਕਸ ਦੀ ਸਕਿਊਰਟੀ ਦੇ ਪੈਸੈ ਮੰਗਣ ਤੇ ਉਕਤ ਵਿਅਕਤੀਆਂ ਵਲੋਂ ਹਮਲਾ ਕੀਤਾ ਗਿਆ ਹੈ

ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਟਵਾਰੀ ਮਨਸਿਮਰਨ ਸਿੰਘ ਵਾਸੀ ਨਿਉ ਸੰਤ ਨਗਰ ਗੁਰਦਾਸਪੁਰ ਨੇ ਦੱਸਿਆ ਹੈ ਕਿ ਉਹ ਹਲਕਾ ਲੋਧੀਪੁਰ ਵਿਖੇ ਬਤੌਰ ਪਟਵਾਰੀ ਤਾਇਨਾਤ ਹੈ ਅਤੇ ਸੰਤਨਗਰ ਵਿੱਚ ਰਹਿੰਦਾ ਹੈ। ਜੱਦ ਉਹ ਡਿਊਟੀ ਤੋ ਸ਼ਾਮ ਨੂੰ ਆਪਣੇ ਘਰ ਦੇ ਸਾਹਮਣੇ ਪੁੱਜਾ ਤਾਂ ਇੰਨੇ ਨੂੰ ਆਰੋਪੀ ਚਰਨਜੀਤ ਸਿੰਘ ਮਾਣਾ ਜੋ ਕੇਬਲ ਦਾ ਕੰਮ ਕਰਦਾ ਹੈ ਆਪਣੀ ਸਕੂਟਰੀ ਤੇ ਜਾ ਰਿਹਾ ਸੀ ,ਜਿਸਨੂੰ ਉਸ ਨੇ ਕਿਹਾ ਕਿ ਤੁਸੀਂ ਸਾਡਾ ਨੈਟ ਦਾ ਬਕਸਾ ਜੋ ਉਤਾਰਿਆ ਹੋਇਆ ਹੈ ਉਸਨੂੰ ਲਗਾ ਦਿਉ ਜਾ ਸਕਿਊਰਟੀ ਦੇ ਪੈਸੈ ਵਾਪਿਸ ਦਿਓ ਇਸੇ ਗੱਲ ਤੋਂ ਦੋਸੀ ਗਾਲ ਮੰਦਾ ਕਰਨ ਲੱਗ ਪਿਆ ਅਤੇ ਆਪਣੇ ਭਰਾ ਨੂੰ ਮੋਕੇ ਤੇ ਬੁਲਾ ਲਿਆ ਜਿਨਾਂ ਨੇ ਉਸ ਦੀ ਮਾਰ ਕੁਟਾਈ ਕੀਤੀ। ਝਗੜਾ ਖਤਮ ਕਰਨ ਲਈ ਉਸ ਦੀ ਮਾਤਾ ਉਸ ਨੂੰ ਖਿੱਚ ਕੇ ਆਪਣੇ ਘਰ ਲੈ ਗਈ ਤਾਂ ਦੋਹਾਂ ਭਰਾਵਾਂ ਨੇ ਉਸ ਦੇ ਘਰ ਦਾਖਲ ਹੋ ਕੇ ਉਸ ਦੀ ਮਾਰ ਕੁਟਾਈ ਕੀਤੀ

ਮਨਸਿਮਰਨ ਸਿੰਘ (ਪਟਵਾਰੀ)

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਰੀਪੂਤਾਂਪਨ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਗੁਰਦਾਸਪੁਰ ਵਿੱਚ ਚਰਨਜੀਤ ਸਿੰਘ ਮਾਣਾ ਅਤੇ ਉਸ ਦੇ ਭਰਾ ਹਰਮੀਤ ਸਿੰਘ ਗੋਲਡੀ ਖ਼ਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਗਿਰਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ

ਰੀਪੂਤਾਂਪਨ ਸਿੰਘ (ਡੀਐਸਪੀ ਸਿਟੀ)


Leave a Reply

Your email address will not be published. Required fields are marked *