ਗੁਰਦਾਸਪੁਰ ਸੁਸ਼ੀਲ ਕੁਮਾਰ ਬਰਨਾਲਾ-:
ਪੰਜਾਬੀ ਸੰਗੀਤ ਇੰਡਸਟਰੀ ਵਿੱਚ ਸਟਾਰ ਗਾਇਕ ਅਮਰੀਕ ਜੱਸਲ ਸਿਖਰਾਂ ਦੀ ਕਾਮਯਾਬੀ ਤੋਂ ਬਾਅਦ ਵੈਸਾਖੀ ਦੇ ਬਣ ਰਹੇ ਰੰਗਾਰੰਗ ਪ੍ਰੋਗਰਾਮ ਵਿੱਚ ਨਵੇਂ ਟਰੈਕ ਨੱਚਦੇ ਪੰਜਾਬੀ ਨਾਲ ਸਰੋਤਿਆਂ ਦੇ ਰੂਬਰੂ ਹੋ ਰਹੇ ਹਨ।ਇਸ ਸਬੰਧੀ ਗਾਇਕ ਅਮਰੀਕ ਜੱਸਲ ਨੇ ਦੱਸਿਆ ਕਿ ਇਸ ਟਰੈਕ ਦੇ ਗੀਤਕਾਰ ਸੋਨੀ ਸਾਹੂ,ਮਿਊਜਕ ਡਾਇਰੈਕਟਰ ਅਮਨ ਸਿੰਘ ਯੂ ਐਸ ਏ, ਵੀਡਿਓ ਡਾਇਰੈਕਟਰ ਬਿੱਟੂ ਮਾਨ ਫ਼ਿਲਮਜ਼,ਵਿਸ਼ੇਸ਼ ਸਹਿਯੋਗ ਜਸਬੀਰ ਦੋਲੀਕੇ ਨਿਊਜ਼ੀਲੈਂਡ, ਪੀਟਰ ਸਫ਼ਰੀ ਕੈਨੇਡਾ,ਪ੍ਰੋਡਿਊਸਰ ਮਨੋਹਰ ਧਾਰੀਵਾਲ ,ਬਲਵਿੰਦਰ ਕੁਮਾਰ ਕੁਵੈਤ ਹਨ।ਇਸ ਰੰਗਾਰੰਗ ਪ੍ਰੋਗਰਾਮ ਨੂੰ ਵਿਸਾਖੀ ਦੇ ਦਿਹਾੜੇ ਤੇ ਟੈਲੀਕਾਸਟ ਕੀਤਾ ਜਾਵੇਗਾ ਅਤੇ ਇਸ ਪ੍ਰੋਗਰਾਮ ਨੂੰ ਨਾਮਵਰ ਕੰਪਨੀ ਵੱਲੋਂ ਵੀ ਰਿਲੀਜ਼ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ ਗਾਇਕ ਅਮਰੀਕ ਜੱਸਲ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਨਾਮਵਾਰ ਗਾਇਕ ਸਰੋਤਿਆਂ ਦੇ ਰੂਬਰੂ ਹੋਣਗੇ।