



ਬਟਾਲਾ, 1 ਅਪਰੈਲ ( ) ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਅੱਜ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਵਿਧਾਨ ਸਭਾ ਹਲਕਾ ਬਟਾਲਾ ਦੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ/ਉਦਘਾਟਨ ਕੀਤੇ ਗਏ। ਉਨ੍ਹਾਂ ਵਲੋਂ ਸਵੇਰੇ 9 ਵਜੇ ਤੋਂ ਲੈਕੇ ਸ਼ਾਮ ਤੱਕ ਪਿੰਡਾਂ ਅੰਦਰ ਸੀਵਰੇਜ, ਥਾਪਰ ਮੀਡਲ ਤਹਿਤ ਛੱਪੜਾਂ ਦਾ ਨਵੀਨੀਕਰਨ,ਪਾਰਕ, ਖੇਡ ਸਟੇਡੀਅਮ ਅਤੇ ਗਲੀਆਂ ਦਾ ਨਵੀਨੀਕਰਨ ਕਰਨ ਸਮੇਤ ਵੱਖ-ਵੱਖ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ ਗਏ ਅਤੇ ਨਵੇਂ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਕੁਲਵੰਤ ਸਿੰਘ ਬੀਡੀਪੀਓ ਧਾਰੀਵਾਲ,ਮਨਦੀਪ ਸਿੰਘ ਜਿਲ੍ਹਾ ਯੂਥ ਪਰਧਾਨ ਆਪ ਪਾਰਟੀ, ਰਣਜੀਤ ਸਿੰਘ ਕਾਹਲੋਂ ਬਲਾਕ ਇੰਚਾਰਜ,ਨਰਿੰਦਰ ਕੋਰ ਜਿਲਾ ਪਰਧਾਨ ਮਹਿਲਾ ਵਿੰਗ, ਰਣਜੀਤ ਕੁਮਾਰ ਪੰਚਾਇਤ ਸੈਕਟਰੀ,ਜਸਪਾਲ ਸਿੰਘ ਸਰਪੰਚ,ਅਰਵਿੰਦਰਪਾਲ ਸਿੰਘ, ਜਸਬੀਰ ਕੋਰ ਸਰਪੰਚ, ਹਰਦੇਵ ਸਿੰਘ, ਗੁਰਨਾਮ ਸਿੰਘ, ਪਰਭਦੀਪਕ ਸਿੰਘ ਸਰਪੰਚ ਪਿੰਡ ਪੇਰੂਸ਼ਾਹ,ਮਨਜੀਤ ਕੋਰ ਸਰਪੰਚ ਪਿੰਡ ਓਪਲ, ਸੂਬਾ ਸਿੰਘ ਪਰਧਾਨ, ਲਖਵਿੰਦਰ ਕੋਰ ਤੇ ਬਲਵਿੰਦਰ ਕੌਰ, ਪੰਚਾਇਤ ਮੈਂਬਰ, ਗਨ ਬਟਾਲਾ, ਨਿੱਕੂ ਹੰਸਪਾਲ, ਮਾਣਿਕ ਮਹਿਤਾ ਤੇ ਵੱਡੀ ਗਿਣਤੀ ਵਿੱਚ ਆਪ ਪਾਰਟੀ ਦੇ ਆਗੂ ਤੇ ਵਰਕਰ ਮੌਜੂਦ ਸਨ।
ਵਿਧਾਇਕ ਸ਼ੈਰੀ ਕਲਸੀ ਵਲੋਂ ਪਿੰਡ ਸਤਕੋਹਾ ਵਿੱਚ ਜੰਝ ਘਰ / ਪੰਚਾਇਤ ਘਰ ਦਾ ਉਦਘਾਟਨ , ਪਿੰਡ ਤਾਰਾਗੜ੍ਹ ਵਿਖੇ ਸੀਵਰੇਜ / ਗਲੀਆਂ ਨਾਲੀਆਂ ਦਾ ਉਦਘਾਟਨ, ਪਿੰਡ ਪੈਰੋਸ਼ਾਹ ਵਿਖੇ ਗਲੀਆਂ ਨਾਲੀਆਂ ਦਾ ਉਦਘਾਟਨ ,ਪਿੰਡ ਧਾਰੀਵਾਲ ਭੋਜਾ ਵਿਖੇ ਸੀਵਰੇਜ / ਗਲੀਆਂ ਨਾਲੀਆਂ ਦਾ ਉਦਘਾਟਨ, ਪਿੰਡ ਪੱਤੀ ਹਵੇਲੀਆਂ ਵਿਖੇ ਥਾਪਰ ਮਾਡਲ /ਗਲੀਆਂ ਨਾਲੀਆਂ / ਡੇਰਿਆਂ ਦੇ ਰਸਤੇ ਦਾ ਉਦਘਾਟਨ ,ਪੱਤੀ ਉੱਪਲ਼ ਵਿਖੇ ਸ਼ਮਸ਼ਾਨ ਘਾਟ ਦਾ ਨੀਂਹ ਪੱਥਰ , ਪਿੰਡ ਥੇਹ ਗੁਲਾਮ ਨਬੀ ਵਿਖੇ ਗਲੀਆਂ ਨਾਲੀਆਂ / ਸੀਵਰੇਜ ਦਾ ਉਦਘਾਟਨ ,ਸੁਚੇਤਗੜ੍ਹ ਵਿਖੇ ਸੀਵਰੇਜ /ਗਲੀਆਂ ਨਾਲੀਆਂ ਦਾ ਉਦਘਾਟਨ , ਮੂਲਿਆਂਵਾਲ ਵਿਖੇ ਗਲੀਆਂ ਨਾਲੀਆਂ / ਸੀਵਰੇਜ ਦਾ ਉਦਘਾਟਨ ਅਤੇ ਕਲੇਰ ਕਲਾਂ ਵਿਖੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ।
ਇਸ ਮੌਕੇ ਪਿੰਡ ਵਾਸੀਆਂ ਨੇ ਵਿਧਾਇਕ ਸ਼ੈਰੀ ਵਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੀ ਸਰਹਾਨਾ ਕਰਦਿਆਂ ਕਿਹਾ ਕਿ ਜਦੋ ਦੇ ਉਹ ਬਟਾਲਾ ਦੇ ਵਿਧਾਇਕ ਬਣੇ ਹਨ, ਉਨਾਂ ਵਲੋਂ ਲਗਾਤਾਰ ਹਲਕੇ ਦੇ ਵਿਕਾਸ ਕੰਮਾਂ ਲਈ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ, ਜਿਸ ਲਈ ਉਹ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦੇ ਹਨ।