ਗੁਰਦਾਸਪੁਰ ਸੁਸ਼ੀਲ ਕੁਮਾਰ ਬਰਨਾਲਾ-:
ਵਿਸਾਖੀ ਦੇ ਸ਼ੁਭ ਦਿਹਾੜੇ ਤੇ ਡੀ ਡੀ ਪੰਜਾਬੀ ਤੇ ਰੰਗਾਰੰਗ ਪ੍ਰੋਗਰਾਮ ਮੇਲਾ ਵਿਸਾਖੀ ਦਾ ਦਿਖਾਇਆ ਜਾ ਰਿਹਾ ਹੈ।ਇਸ ਸਬੰਧੀ ਮਨੋਹਰ ਧਾਰੀਵਾਲ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਗਾਇਕ ਰਾਜਿੰਦਰ ਸਰਗਮ ਨਵੇਂ ਟਰੈਕ ਸਾਈਆਂ ਨਾਲ ਸਰੋਤਿਆਂ ਦੇ ਰੂਬਰੂ ਹੋ ਰਹੇ ਹਨ।ਇਸ ਟਰੈਕ ਦੇ ਗੀਤਕਾਰ ਐਸ ਅੰਗੁਰਾਲ ,ਮਿਊਜ਼ਿਕ ਡਾਇਰੈਕਟਰ ਬੰਟੀ ਸਹੋਤਾ, ਡਾਇਰੈਕਟਰ ਬਿੱਟੂ ਮਾਨ ਫ਼ਿਲਮਜ਼,ਪੇਸ਼ਕਸ਼ ਜਸਬੀਰ ਦੋਲੀਕੇ ,ਕੋ ਪ੍ਰੋਡਿਊਸਰ ਬਲਵਿੰਦਰ ਕੁਮਾਰ ਕੁਵੈਤ, ਐਗਜੀਕਿਉਟਿਵ ਪ੍ਰੋਡਿਊਸਰ ਜੇ ਜੇ ਪ੍ਰੋਡਕਸ਼ਨ ਹਾਊਸ, ਵਿਸ਼ੇਸ਼ ਸਹਿਯੋਗ ਪੀਟਰ ਸਫ਼ਰੀ ਕੈਨੇਡਾ ,ਪ੍ਰੋਡਿਊਸਰ ਮਨੋਹਰ ਧਾਰੀਵਾਲ , ਲੇਬਲ ਗੋਲਡ ਰਕਾਟ ਕੰਪਨੀ ਨਿਊਜ਼ੀਲੈਂਡ ਦਾ ਹੈ।ਇਹ ਪ੍ਰੋਗਰਾਮ 14 ਅਪ੍ਰੈਲ ਦਿਨ ਸੁੱਕਰਵਾਰ ਰਾਤ 10 ਵਜੇ ਤੋਂ 11ਵਜੇ ਤੱਕ ਡੀ ਡੀ ਪੰਜਾਬੀ ਤੇ ਪ੍ਰਸਾਰਿਤ ਕੀਤਾ ਜਾਵੇਗਾ।ਇਸ ਪ੍ਰੋਗਰਾਮ ਦੀ ਸ਼ੂਟਿੰਗ ਪਿੰਡ ਕੰਧਾਲਾ ਗੁਰੂ ਅਤੇ ਪੰਚਰੰਗਾ ਵਿਖੇ ਕੀਤੀ ਗਈ।ਇਸ ਮੌਕੇ ਸਾਬਕਾ ਸਰਪੰਚ ਪਰਮਜੀਤ ਸਿੰਘ,ਜਗਜੀਤ ਸਿੰਘ,ਸੰਤੋਖ ਸਿੰਘ ਸੰਧੂ,ਲੰਬੜਦਾਰ ਹਰਜਿੰਦਰ ਸਿੰਘ,ਸਰਪੰਚ ਗੁਰਮੇਲ ਸਿੰਘ,ਗੁਰਪਾਲ ਸਿੰਘ , ਐਸ ਅੰਗੁਰਾਲ ,ਮਾਡਲ ਜੈਸਮੀਨ ਜੱਸੀ ,ਰਜਨੀ ਵਰਮਾ ਤੋਂ ਇਲਾਵਾ ਇਲਾਕਾ ਨਿਵਾਸੀ ਹਾਜਰ ਸਨ।