ਰੋਹਿਤ ਗੁਪਤਾ
ਗੁਰਦਾਸਪੁਰ 4 ਮਈ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਤੇ ਕੁਝ ਸਮਾਂ ਪਹਿਲਾਂ ਹੀ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਬਣੇ ਰਾਜੀਵ ਸ਼ਰਮਾ ਦੇ ਪਿਤਾ ਸੁਭਾਸ਼ ਚੰਦਰ ਸ਼ਰਮਾ ਦਾ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਦਿਹਾਂਤ ਹੋ ਗਿਆ। ਉਹ 63 ਵਰਿਆਂ ਦੇ ਸਨ। ਉਧਰ ਜਦੋਂ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਰਜੀਵ ਸ਼ਰਮਾ ਦੇ ਪਿਤਾ ਨੂੰ ਸਾਈਲੈਂਟ ਅਟੈਕ ਆਇਆ ਰਾਜੀਵ ਸ਼ਰਮਾ ਖੁਦ ਜਲੰਧਰ ਵਿਖੇ ਪਾਰਟੀ ਦਾ ਚੋਣ ਪ੍ਰਚਾਰ ਕਰ ਰਹੇ ਸਨ। ਪਰਿਵਾਰ ਵਾਲਿਆਂ ਵੱਲੋਂ ਫੋਨ ਕਰਨ ਤੇ ਉਹ ਤੁਰੰਤ ਉਥੋਂ ਵਾਪਸ ਨਿਕਲ ਆਏ। ਆਮ ਆਦਮੀ ਪਾਰਟੀ ਦੇ ਆਗੂਆਂ ਪੰਜਾਬ ਹੈਲਥ ਕਾਰਪੋਰੇਸ਼ਨ ਸਿਸਟਮ ਦੇ ਚੇਅਰਮੈਨ ਰਮਨ ਬਹਿਲ, ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ,ਐਨ ਆਰ ਆਈ ਜਗਮੋਹਨ ਸਿੰਘ ਮੱਲ੍ਹੀ, ਸਮਾਜ ਸੇਵੀ ਰਾਜੇਸ਼ ਪੰਡਿਤ, ਡਾਕਟਰ ਕਮਲਜੀਤ ਸਿੰਘ ਕੇਜੇ ਹੈ ਆਦਿ ਨੇ ਰਾਜੀਵ ਸ਼ਰਮਾ ਨਾਲ ਦੁੱਖ ਪ੍ਰਗਟ ਕੀਤਾ ਹੈ।