ਵੀਰਵਾਰ ਨੂੰ ਡੀ.ਸੀ. ਪਠਾਨਕੋਟ ਨੇ ਕਾਰਪੋਰੇਸਨ ਅਤੇ ਏ.ਸੀ.ਜੀ. ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਦਫਤਰਾਂ ਦੀ ਕੀਤੀ ਚੈਕਿੰਗ-ਕਰਮਚਾਰੀ ਅਤੇ ਅਧਿਕਾਰੀ ਨਿਰਧਾਰਤ ਸਮੇ ਅੰਦਰ ਸਰਕਾਰੀ ਦਫਤਰਾਂ ਵਿਖੇ ਅਪਣੀ ਪਹੁੰਚ ਨੂੰ ਬਣਾਉਂਣ ਯਕੀਨੀ-ਡਿਪਟੀ ਕਮਿਸਨਰ

ਪੰਜਾਬ ਮਾਝਾ

ਪਠਾਨਕੋਟ: 4 ਮਈ 2023(Damanpreet singh )— ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ 2 ਮਈ ਤੋਂ ਦਫ਼ਤਰਾਂ ਦੇ ਸਮੇਂ ਵਿਚ ਕੀਤੇ ਬਦਲਾਅ ਅਨੁਸਾਰ ਜਿਲ੍ਹਾ ਪਠਾਨਕੋਟ ਦੇ ਸਾਰੇ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7:30 ਵਜੇ ਖੁੱਲਣ ਦਾ ਅਤੇ ਦੁਪਿਹਰ 2 ਵਜੇ ਦਫਤਰਾਂ ਨੂੰ ਬੰਦ ਕਰਨ ਦਾ ਨਿਰਧਾਰਤ ਹੈ। ਵੀਰਵਾਰ ਨੂੰ ਡਿਪਟੀ ਕਮਿਸਨਰ ਪਠਾਨਕੋਟ ਅਤੇ ਸਹਾਇਕ ਕਮਿਸਨਰ ਜਰਨਲ ਵੱਲੋਂ ਵੱਖ ਵੱਖ ਸਰਕਾਰੀ ਦਫਤਰਾਂ ਅੰਦਰ ਅਚਨਚੇਤ ਚੈਕਿੰਗ ਕੀਤੀ ਅਤੇ ਉਪਰੋਕਤ ਸਮੇਂ ਤੇ ਸਰਕਾਰੀ ਦਫਤਰਾਂ ਅੰਦਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜਰੀ ਦੀ ਜਾਂਚ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਸਵੇਰੇ ਕਾਰਪੋਰੇਸਨ ਪਠਾਨਕੋਟ ਦੇ ਦਫਤਰਾਂ ਵਿੱਚ ਪਹੁੰਚ ਕੀਤੀ ਗਈ ਅਤੇ ਮੋਕੇ ਤੇ ਮੋਜੂਦ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਹਾਜਰੀ ਦੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਜਾਂਚ ਦੋਰਾਨ ਕੂਝ ਕਰਮਚਾਰੀ ਥੋੜੀ ਦੇਰੀ ਨਾਲ ਸੀ ਪਰ ਚੈਕਿੰਗ ਦੇ ਦੋਰਾਨ ਉਹ ਵੀ ਮੋਕੇ ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਚੈਕਿੰਗ ਦੇ ਦੋਰਾਨ ਦਫਤਰ ਦਾ ਹਾਜਰੀ ਰਜਿਸਟਰ ਚੈਕ ਕੀਤਾ ਗਿਆ। ਜਿਸ ਵਿੱਚ ਜਰੂਰ ਕੂਝ ਖਾਮੀਆਂ ਨਜਰ ਆਇਆ ਜਿਸ ਸਬੰਧ ਵਿੱਚ ਉਨ੍ਹਾਂ ਕਾਰਪੋਰੇਸਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਭਵਿੱਖ ਵਿੱਚ ਇਹ ਯਕੀਨੀ ਬਣਾਇਆ ਜਾਵੈ ਕਿ ਹਰੇਕ ਕਰਮਚਾਰੀ ਅਤੇ ਅਧਿਕਾਰੀ ਦੀ ਸਮੇਂ ਰਹਿੰਦਿਆਂ ਹੀ ਨਿਰਧਾਰਤ ਸਮੇਂ ਦੇ ਅੰਦਰ ਹਾਜਰੀ ਰਜਿਸਟਰ ਤੇ ਹਾਜਰੀ ਲੱਗੀ ਹੋਣੀ ਚਾਹੀਦੀ ਹੈ। ਉਨ੍ਹਾਂ ਹਦਾਇਤ ਕਰਦਿਆ ਕਿਹਾ ਕਿ ਕੋਈ ਵੀ ਕਰਮਚਾਰੀ ਅਪਣੀ ਹਾਜਰੀ ਲਗਾਉਂਣ ਸਮੇਂ ਰਜਿਸਟਰ ਤੇ ਕਟਿੰਗ ਨਹੀਂ ਕਰੇਗਾ।
ਇਸੇ ਹੀ ਤਰ੍ਹਾਂ ਮੇਜਰ ਡਾ. ਸੁਮਿਤ ਮੁਧ ਚੀਫ ਮਨਿਸਟਰ ਫੀਲਡ ਅਫਸਰ-ਕਮ-ਸਹਾਇਕ ਕਮਿਸਨਰ ਜਰਨਲ ਵੱਲੋਂ ਵੀ 7.30 ਤੋਂ ਪਹਿਲਾ ਹੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੇ ਦੋਰਾਨ ਪਾਇਆ ਕਿ ਜਿਆਦਾਤਰ ਅਧਿਕਾਰੀ ਸਮੇਂ ਰਹਿੰਦਿਆਂ ਪਹੁੰਚ ਗਏ ਸਨ ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਅਨੁਸਾਰ ਸਰਕਾਰੀ ਦਫ਼ਤਰਾਂ ਦਾ ਸਮਾਂ ਹੁਣ ਸਵੇਰੇ 7:30 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਦਾ ਕੀਤਾ ਗਿਆ ਹੈ। ਉਨ੍ਹਾਂ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਦਫ਼ਤਰਾਂ ਵਿਚ ਆਪਣੇ ਕੰਮਕਾਜ ਲਈ ਸਵੇਰੇ 7:30 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਪਹੁੰਚਣ। ਇਸ ਦੇ ਨਾਲ ਹੀ ਉਨ੍ਹਾਂ ਕਰਮਚਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਸਰਕਾਰ ਵੱਲੋਂ ਨਿਰਧਾਸਮ ਸਮੇ ਅੰਦਰ ਹੀ ਸਰਕਾਰੀ ਦਫਤਰਾਂ ਵਿੱਚ ਪਹੁੰਚ ਕਰਨ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।

Leave a Reply

Your email address will not be published. Required fields are marked *