


ਸਰਕਾਰੀ ਸਕੂਲਾਂ ਦੇ ਸੁੰਦਰੀਕਰਨ ਲਈ ਸ਼ਮਸ਼ੇਰ ਸਿੰਘ ਲਿਆ ਸਰਕਾਰੀ ਸਕੂਲਾਂ ਦਾ ਜਾਇਜ਼ਾ ।
ਦੀਨਾਨਗਰ 15 ਮਈ (Damanpreet singh)
ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਪੰਜਾਬ ਦੀ ਜਨਤਾ ਨੂੰ ਸਾਂਝੇ ਤੌਰ ਤੇ ਵਾਅਦੇ ਕੀਤੇ ਗਏ ਸਨ ਕਿ ਜਿੱਥੇ ਪੰਜਾਬ ਦੀ ਸੱਤਾ ਸੰਭਾਲਣ ਤੋਂ ਬਾਅਦ ਪਹਿਲ ਦੇ ਅਧਾਰ ਤੇ ਪੰਜਾਬ ਦੇ ਸਿਹਤ ਸਿਸਟਮ ਨੂੰ ਚੁਸਤ-ਦਰੁਸਤ ਬਣਾਇਆ ਜਾਵੇਗਾ ਉਥੇ ਹੀ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਦਿੱਲੀ ਦੀ ਤਰਜਮਾਨੀ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ । ਇਸੇ ਕੜੀ ਤਹਿਤ ਹੀ ਹਾਈਕਮਾਂਡ ਦੇ ਆਦੇਸ਼ਾਂ ਤੇ ਹਲਕਾ ਦੀਨਾਨਗਰ ਦੇ ਇੰਚਾਰਜ ਸ਼ਮਸ਼ੇਰ ਸਿੰਘ ਵੱਲੋਂ ਹਲਕਾ ਦੀਨਾਨਗਰ ਨਾਲ ਸਬੰਧਤ ਸੀਨੀਅਰ ਸਕੈਂਡਰੀ ਸਕੂਲ ਪੁਰਾਣਾ ਸ਼ਾਲਾ, ਪ੍ਰਾਇਮਰੀ ਸਕੂਲ ਨਰੈਣੀਪੁਰੱ ਅਤੇ ਸੀਨੀਅਰ ਸੈਕੰਡਰੀ ਸਕੂਲ ਛੀਨਾ ਬੇਟ ਪੁੱਜ ਕੇ ਉਕਤ ਸਕੂਲਾਂ ਦੀਆਂ ਇਮਾਰਤਾਂ ਅਤੇ ਪਲੇਅ ਗਰਾਉਂਡਾਂ ਦਾ ਜਾਇਜ਼ਾ ਲਿਆ ਗਿਆ । ਜਿਸ ਦੌਰਾਨ ਸ਼ਮਸ਼ੇਰ ਸਿੰਘ ਵੱਲੋਂ ਕਿਹਾ ਗਿਆ ਕਿ ਹੁਣ ਜਲਦ ਹੀ ਇਹਨਾਂ ਸਕੂਲਾਂ ਨੂੰ ਅਪਡੇਟ ਕਰਨ ਦੀ ਮੁਹਿੰਮ ਵਿੱਢ ਦਿੱਤੀ ਜਾਵੇਗੀ ਉਹਨਾਂ ਉਪਰੋਕਤ ਸਕੂਲਾਂ ਦੇ ਪ੍ਰਿੰਸੀਪਲ ਸਮੇਤ ਸਕੂਲ ਮੈਨੇਜਮੈਂਟ ਕਮੇਟੀ ਨੂੰ ਜਿੱਥੇ ਸਕੂਲ ਦੀ ਹਦੂਦ ਅੰਦਰ ਸਫ਼ਾਈ ਰੱਖਣ ਲਈ ਜੋਰ ਦਿੱਤਾ ਗਿਆ ਉਥੇ ਹੀ ਉਨ੍ਹਾਂ ਵੱਲੋਂ ਸਕੂਲਾਂ ਦੀਆਂ ਖਸਤਾ ਹਾਲ ਇਮਾਰਤਾਂ ਅਤੇ ਆਂਗਣਵਾੜੀ ਸੈਂਟਰਾਂ ਦਾ ਸੁੰਦਰੀਕਰਨ ਕਰਨ ਦਾ ਵੀ ਇਕ ਵੇਰਵਾ ਵੀ ਤਿਆਰ ਕੀਤਾ ਗਿਆ ਇਸ ਤੋਂ ਇਲਾਵਾ ਇਹਨਾ ਸਕੂਲਾਂ ਨੂੰ ਜੋੜਦੇ ਰਸਤਿਆਂ ਦੀ ਹਾਲਤ ਸੁਧਾਰਨ ਲਈ ਵੀ ਇਕ ਸੂਚੀ ਤਿਆਰ ਕੀਤੀ । ਅਤੇ ਉਨ੍ਹਾਂ ਇਨ੍ਹਾਂ ਸਕੂਲਾਂ ਨਾਲ ਸਬੰਧ ਮੈਂਨਜਮੈਂਟ ਕਮੇਟੀਆਂ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਜਲਦ ਹੀ ਦਿੱਲੀ ਦੀ ਤਰਜ਼ ਤੇ ਇਨ੍ਹਾਂ ਸਕੂਲਾਂ ਦਾ ਸੁੰਦਰੀ ਕਰਨ ਲਈ ਸਕੂਲ ਵਿਕਾਸ ਕਾਰਜ ਸ਼ੁਰੂ ਕਰ ਦੇਣਗੇ ।ਜਿਸ ਲਈ ਉਨ੍ਹਾਂ ਨੂੰ ਮੈਂਨਜਮੈਂਟ ਕਮੇਟੀਆਂ ਅਤੇ ਪੰਚਾਇਤਾਂ ਦੇ ਸਹਿਯੋਗ ਦੀ ਲੋੜ ਹੈ । ਇਸ ਮੌਕੇ ਤੇ ਉਨ੍ਹਾਂ ਨਾਲ ਯੂਥ ਦੇ ਸਰਗਰਮ ਆਗੂ ਬਲਜੀਤ ਸਿੰਘ ਖਾਲਸਾ, ਤਰਸੇਮ ਲਾਲ ਨਰੈਣੀਪੁਰ, ਰਾਮਭੁਲਾ ਛੀਨਾ ਬੇਟ, ਅਤੇ ਰੰਮਨਜੀਤ ਸਿੰਘ ਛੀਨਾ ਬੇਟ ਆਦਿ ਸਮਰਥਕ ਹਾਜ਼ਰ ਸਨ।