
ਗੁਰਦਾਸਪੁਰ DamanPreet singh -:
ਗੁਰਦਾਸਪੁਰ ਤੋਂ ਤਿੰਨ ਕਿਲੋਮੀਟਰ ਦੁਰੀ ਤੇ ਪਿੰਡ ਬਰਨਾਲਾ ਆਰੀਆ ਸਮਾਜ ਮੰਦਰ ਪਿੰਡ ਬਰਨਾਲਾ ਵਲੋਂ 77ਵਾਂ ਆਜ਼ਾਦੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ ।ਸਮਾਰੋਹ ਦੀ ਪ੍ਰਧਾਨਗੀ ਠਾਕੁਰ ਯਸਪਾਲ ਸਿੰਘ ਨੇ ਕੀਤੀ ਜਦੋ ਕੀ ਸ੍ਰੀ ਪ੍ਭਜਿੰਦਰ ਅਨੰਦ ਗੰਗਾ ਮੈਡੀਕਲ ਸਟੋਰ ਗੁਰਦਾਸਪੁਰ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਇਸ ਮੌਕੇ ਤੇ ਗੁਰਚਰਨ ਸਿੰਘ,ਹਿਤੇਸ਼ ਸ਼ਾਸਤਰੀ,ਗੋਰਵ ਸਰਮਾ,ਬਰਜਿੰਦਰ ਕੋਹਾਲੀ ਦੇ ਸਾਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ ।ਮੁੱਖ ਮਹਿਮਾਨ ਸ੍ਰੀ ਆਨੰਦ ਜੀ ਨੇ ਆਪਣੇ ਸੰਬੋਧਨ ਵਿੱਚ ਦਸਿਆ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਆਰੀਆ ਸਮਾਜ ਦਾ ਬਹੁਤ ਬੜਾ ਯੋਗਦਾਨ ਰਿਹਾ ਹੈ ।ਉਹਨਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਬਲੀਦਾਨ ਦੇਣ ਵਾਲੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ ਅਤੇ ਦੇਸ਼ ਦੀ ਰਖਿਆ ਅਤੇ ਉਨਤੀ ਵਾਸਤੇ ਕੰਮ ਕਰਨ ਲਈ ਪ੍ਰੇਰਣਾ ਕੀਤਾ ।ਇਸ ਮੌਕੇ ਤੇ ਮੰਤਰੀ ਤਰਸੇਮ ਲਾਲ ਆਰੀਆ,ਪ੍ਰੈਸ ਸਚਿਵ ਸੁਸ਼ੀਲ ਕੁਮਾਰ ਬਰਨਾਲਾ,ਜਤਿੰਦਰ ਤਰੇਹਨ,ਗੁਰਦਿੱਤ ਸਿੰਘ,ਗੁਰਦਿਆਲ ਸਿੰਘ,ਡਾਕਟਰ ਪਰਮਜੀਤ ਪੰਮੀ,ਸਵਰਨ ਕੁਮਾਰ,ਰਮੇਸ਼ ਚੰਦਰ,ਮੋਹਨ ਲਾਲ,ਰਜਿੰਦਰ ਸਿੰਘ,ਪਲਵਿੰਦਰ ਡੋਗਰਾ,ਬਲਵਿੰਦਰ ਰਿੰਕੁ,ਬਲਵਿੰਦਰ ਡੋਗਰਾ,ਲਖਵਿੰਦਰ ਸਿੰਘ ਮੰਨਾ,ਦਮਨ ਸਿੰਘ,ਨਰਿੰਦਰ ਕੁਮਾਰ,ਇਕਬਾਲ ਸਿੰਘ,ਰਾਜ ਕੁਮਾਰੀ,ਸੋਨੀਆ ਗੁਲਸ਼ਨ,ਮੀਤਾਲੀ ਗੁਲਸ਼ਨ,ਇਨਾਂ ਤੋ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ ।