



ਸੀ.ਬੀ.ਏ ਇੰਨਫੋਟੈਕ ਗੁਰਦਾਸਪੁਰ ਵਿਖੇ ਇੰਜੀਨੀਅਰ ਦਿਵਸ ਮਨਾਇਆ ਗਿਆ : ਇੰਜੀ.ਸੰਦੀਪ ਕੁਮਾਰ ਗੁਰਦਾਸਪੁਰ, 15 ਸਤੰਬਰ () – ਸੀ.ਬੀ.ਏ ਇੰਨਫੋਟੈਕ ਗੁਰਦਾਸਪੁਰ ਵਿਖੇ ਇੰਜੀਨੀਅਰ ਦਿਵਸ ਮੌਕੇ ਸਮਾਰੋਹ ਆਯੋਜਨ ਕੀਤਾ ਗਿਆ। ਇਸ ਮੌਕੇ ਐਮ.ਡੀ ਇੰਜੀ.ਸੰਦੀਪ ਕੁਮਾਰ ਨੇ ਵਿਦਿਆਰਥੀਆਂ ਨੂੰ ਇੰਜੀਨੀਅਰ ਦਿਵਸ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਇੰਜੀਨੀਅਰ ਦਿਵਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇੰਜੀ.ਸੰਦੀਪ ਕੁਮਾਰ ਨੇ ਅੱਗੇ ਕਿਹਾ ਕਿ ਕਿਸੇ ਵੀ ਦੇਸ਼ ਦੇ ਵਿਕਾਸ ਅਤੇ ਤਰੱਕੀ ਵਿੱਚ ਵੱਖ ਵੱਖ ਖੇਤਰਾਂ ਦੇ ਇੰਜੀਨੀਅਰਾਂ ਦਾ ਅਹਿਮ ਰੋਲ ਹੁੰਦਾ ਹੈ। ਉਹਨਾਂ ਕਿਹਾ ਕਿ ਅੱਜ ਦਾ ਦੌਰ ਤਰੱਕੀ ਦਾ ਦੌਰ ਹੈ, ਜਿਸ ਵਿੱਚ ਪੜੇ ਲਿਖੇ ਅਤੇ ਹੋਣਹਾਰ ਨੌਜਵਾਨ ਲੜਕੇ ਲੜਕੀਆਂ ਦੀ ਅਹਿਮ ਭੂਮਿਕਾ ਹੈ। ਇਸ ਮੌਕੇ ਹਾਜ਼ਰ ਵਿਦਿਆਰਥੀਆਂ ਵਿਚਾਲੇ ਵੱਖ ਵੱਖ ਮੁਕਾਬਲੇ ਕਰਵਾਏ ਗਏ ਅਤੇ ਬੱਚਿਆਂ ਵਲੋਂ ਪੂਰੇ ਆਤਮ ਵਿਸ਼ਵਾਸ ਨਾਲ ਆਪਣੀ ਭੂਮਿਕਾ ਪੇਸ਼ ਕੀਤੀਆਂ ਅਤੇ ਸਮਾਰੋਹ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਸੀ.ਬੀ.ਏ ਇੰਨਫੋਟੈਕ ਵਲੋਂ ਰੋਬੋਟਿਕਸ ਬਾਰੇ ਵਿਸਥਾਰ ਪੁਰਵਕ ਜਾਣਕਾਰੀ ਦਿੱਤੀ ਗਈ ਅਤੇ ਇਹ ਵੀ ਦੱਸਿਆ ਗਿਆ ਕਿ ਪੂਰੇ ਜਿਲੇ ਅੰਦਰ ਸੀ.ਬੀ.ਏ ਇੰਨਫੋਟੈਕ ਇਕ ਅਜਿਹੀ ਸੰਸਥਾ ਹੈ ਜੋ ਵਿਦਿਆਰਥੀਆਂ ਰੋਬੋਟਿਕਸ ਬਾਰੇ ਕੋਰਸ ਕਰਵਾ ਰਹੀ ਹੈ। ਇਸ ਮੌਕੇ ਰੋਬੋਟਿਕਸ ਬਾਰੇ ਲਾਈਵ ਪ੍ਰੋਜੈਕਟ ਬਣਾ ਕੇ ਦਿਖਾਇਆ ਗਿਆ। ਇਹ ਸਮਾਗਮ ਬਹੁਤ ਹੀ ਯਾਦਗਾਰ ਰਿਹਾ ਅਤੇ ਵਿਦਿਆਰਥੀਆਂ ਨੇ ਖੁੂਬ ਲਾਭ ਲਿਆ।