ਮਾਈਨਿਜ਼ ਅਤੇ ਜਿਆਲੋਜੀ ਵਿਭਾਗ ਨੇ ਹੜ੍ਹ ਪ੍ਰਭਾਵਤ ਖੇਤਰ ਦੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ 5 ਅਕਤੂਬਰ 2023 ਤੱਕ ਰੇਤ ਦੇ ਭੰਡਾਰਾਂ ਨੂੰ ਹਟਾਉਣ ਦੀ ਆਗਿਆ ਦਿੱਤੀ

ਗੁਰਦਾਸਪੁਰ ਪੰਜਾਬ ਮਾਝਾ

ਇਸ ਸਬੰਧੀ ਕਿਸਾਨ ਜ਼ਿਲ੍ਹਾ ਮਾਈਨਿੰਗ ਅਫ਼ਸਰ ਨੂੰ ਸੂਚਿਤ ਕਰਨਗੇ

ਗੁਰਦਾਸਪੁਰ, 4 ਅਕਤੂਬਰ (Daman preet singh) – ਸ. ਦਿਲਪ੍ਰੀਤ ਸਿੰਘ, ਕਾਰਜਕਾਰੀ ਇੰਜੀਨੀਅਰ, ਗੁਰਦਾਸਪੁਰ, ਜਲ ਨਿਕਾਸ-ਕਮ-ਮਾਈਨਿੰਗ ਅਤੇ ਜਿਆਲੋਜੀ, ਮੰਡਲ, ਜਲ ਸਰੋਤ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ, ਮਾਈਨਜ਼ ਅਤੇ ਜਿਆਲੋਜੀ ਵਿਭਾਗ ਦੇ ਨੋਟੀਫਿਕੇਸ਼ਨ ਨੰਬਰ 6666-71 ਮਿਤੀ 03 ਅਕਤੂਬਰ 2023 ਦੇ ਅਨੁਸਾਰ ਪੰਜਾਬ ਮਾਈਨਰ ਮਿਨਰਲ ਰੂਲਜ਼ 2013 ਦੇ ਨਿਯਮ 90 ਵਿੱਚ ਦਿੱਤੀਆਂ ਗਈਆਂ ਪਾਵਰਾਂ ਮਾਈਨਜ਼ ਐਂਡ ਮਿਨਰਲਜ਼ (ਵਿਕਾਸ ਅਤੇ ਰੈਗੂਲੇਸ਼ਨ) ਐਕਟ ਅਧੀਨ ਅਧਿਸੂਚਿਤ ਕੀਤੀਆਂ ਗਈਆਂ ਹਨ।

ਕਾਰਜਕਾਰੀ ਇੰਜੀਨੀਅਰ ਸ. ਦਿਲਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ 1957 (ਸੈਂਟਰਲ ਐਕਟ 67 ਆਫ਼ 1957) ਅਤੇ ਹੋਰ ਸਾਰੀਆਂ ਪਾਵਰਾਂ ਜੋ ਉਸਨੂੰ ਇਸ ਪੱਖੋਂ ਸਮਰੱਥ ਕਰਦੀਆਂ ਹਨ, ਪੰਜਾਬ ਸਰਕਾਰ ਪੰਜਾਬ ਰਾਜ ਵਿੱਚ ਮੌਜੂਦਾ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ, ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ 5 ਅਕਤੂਬਰ 2023 ਤੱਕ ਰੇਤ ਦੇ ਭੰਡਾਰਾਂ ਨੂੰ ਹਟਾਉਣ ਦੀ ਆਗਿਆ ਦਿੰਦੀ ਹੈ। ਇਸ ਸਬੰਧੀ ਕਿਸਾਨਾਂ ਵੱਲੋਂ ਇਸ ਸੂਚਨਾ ਜ਼ਿਲ੍ਹਾ ਮਾਈਨਿੰਗ ਅਫ਼ਸਰ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਾਰਜਕਾਰੀ ਇੰਜੀਨੀਅਰ, ਗੁਰਦਾਸਪੁਰ, ਜਲ ਨਿਕਾਸ-ਕਮ-ਮਾਈਨਿੰਗ ਅਤੇ ਜਿਆਲੋਜੀ, ਮੰਡਲ, ਜਲ ਸਰੋਤ ਵਿਭਾਗ ਦੇ ਗੁਰਦਾਸਪੁਰ ਸਥਿਤ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *