ਬਿਆਸ ਦਰਿਆ ਕਿਨਾਰੇ ਜਮੀਨ ਪੁੱਟ ਪੁੱਟ ਕੇ ਕੱਢੀ ਲਾਹਣ

ਪੰਜਾਬ

62 ਹਜ਼ਾਰ ਕਿਲੋ ਲਾਹਣ 70 ਤਰਪਾਲਾਂ 10 ਪਲਾਸਟਿਕ ਕੈਨ ਬਰਾਮਦ

ਗੁਰਦਾਸਪੁਰ 23 ਮਾਰਚ

ਬੀਤੇ ਦਿਨੀਂ ਸੰਗਰੂਰ ਵਿਖੇ ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਪੰਜ ਮੌਤਾਂ ਦਾ ਅਸਰ ਜਿਲਾ ਗੁਰਦਾਸਪੁਰ ਵਿੱਚ ਵੀ ਵੇਖਣ ਨੂੰ ਮਿਲਿਆ ਹੈ। ਆਬਕਾਰੀ ਵਿਭਾਗ ਨੇ ਪੁਲਿਸ ਦੇ ਸਹਿਯੋਗ ਨਾਲ ਨਜਾਇਜ਼ ਸ਼ਰਾਬ ਲਈ ਬਦਨਾਮ ਹੋ ਚੁੱਕੇ ਬਿਆਸ ਦਰਿਆ ਦੇ ਕਿਨਾਰੇ ਪਿੰਡਾਂ ਵਿੱਚ ਰੇਡ ਕਰਕੇ ਭਾਰੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਦਾ ਜਖੀਰਾ ਬਰਾਮਦ ਕੀਤਾ ਹੈ। ਸ਼ਰਾਬ ਦਰਿਆ ਕਿਨਾਰੇ ਜਮੀਨ ਵਿੱਚ ਦਬਾਈ ਗਈ ਸੀ ਅਤੇ ਵਿਭਾਗ ਅਤੇ ਪੁਲਿਸ ਦੀ ਸੰਯੁਕਤ ਟੀਮ ਨੇ ਇਹ ਸ਼ਰਾਬ ਦਰਿਆ ਕਿਨਾਰੇ ਜਮੀਨ ਪੁੱਟ ਪੁੱਟ ਕੇ ਬਾਹਰ ਕੱਢੀ ਹੈ।
ਐਕਸਾਈਜ਼ ਇੰਸਪੈਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਸਹਾਇਕ ਐਸ. ਕਮਿਸ਼ਨਰ (ਆਬਕਾਰੀ) ਗੁਰਦਾਸਪੁਰ ਰੇਂਜ ਸ਼.ਹਨੂਵੰਤ ਸਿੰਘ ਦੇ ਨਿਰਦੇਸ਼ਾਂ ‘ਤੇ ਅਤੇ ਆਬਕਾਰੀ ਅਧਿਕਾਰੀਆਂ
ਹੇਮੰਤ ਸ਼ਰਮਾ ਜੀਐਸਪੀ-1 ਅਤੇ ਅਮਨਬੀਰ ਸਿੰਘ ਜੀਐਸਪੀ-ਦੀ ਅਗਵਾਈ ਹੇਠ ਐਕਸਾਈਜ ਇੰਸਪੈਕਟਰ ਬਿਕਰਮਜੀਤ ਸਿੰਘ ਭੁੱਲਰ, ਐਕਸਾਈਜ਼ ਇੰਸਪੈਕਟਰ ਹਰਵਿੰਦਰ ਸਿੰਘ, ਐਕਸਾਈਜ਼ ਇੰਸਪੈਕਟਰ ਅਨਿਲ ਕੁਮਾਰ ਅਤੇ ਐਕਸਾਈਜ਼ ਇੰਸਪੈਕਟਰ ਵਿਜੇ ਕੁਮਾਰ ਨੇ ਐਕਸਾਈਜ਼ ਪੁਲਿਸ ਪਾਰਟੀ ਸਮੇਤ ਰਾਜਬੀਰ ਸਿੰਘ ਡੀਐਸਪੀ ਰੂਲਰ ਅਤੇ ਐਸਐਚਓ ਸ੍ਰੀਮਤੀ ਸੁਮਨਪ੍ਰੀਤ ਕੌਰ ਥਾਣਾ ਭੈਣੀ ਮੀਆਂ ਖਾਂ ਨੂੰ ਨਾਲ ਲੈ ਕੇ ਹੇਠ ਪਿੰਡ ਮੋਚਪੁਰ ਅਤੇ ਬੁੱਢਾ ਬੱਲ ਨੇੜੇ ਬਿਆਸ ਦਰਿਆ ਦੇ ਕਿਨਾਰੇ ਨਾਜਾਇਜ਼ ਸ਼ਰਾਬ ਖਿਲਾਫ ਕਾਰਵਾਈ ਕਰਦਿਆਂ ਰੇਡ ਕੀਤੀ ਤਾਂ ਦਰਿਆ ਦੇ ਕਿਨਾਰਿਓਂ 70 ਤਰਪਾਲਾਂ ਵਿੱਚ ਲਗਭਗ 62000 ਕਿਲੋਗ੍ਰਾਮ ਲਾਹਣ ਅਤੇ 30 _30 ਲੀਟਰ ਨਾਜਾਇਜ਼ ਸ਼ਰਾਬ ਨਾਲ ਭਰੇ 10 ਪਲਾਸਟਿਕ ਦੇ ਕੈਂਨ ਵੀ ਬਰਾਮਦ ਕੀਤੇ ਗਏ ।
ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ ਮੌਕੇ ਤੋਂ ਕੋਈ ਗਿਰਫਤਾਰੀ ਤਾਂ ਨਹੀਂ ਹੋ ਸਕੀ ਪਰ ਬਰਾਮਦ ਕੀਤੀ ਗਈ 62 ਹਜ਼ਾਰ ਕਿਲੋ ਲਾਹਣ ਅਤੇ 300 ਲੀਟਰ ਨਾਜਾਇਜ਼ ਸ਼ਰਾਬ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ ਅਤੇ ਆਬਕਾਰੀ ਵਿਭਾਗ ਵੱਲੋਂ ਥਾਣਾ ਭੈਣੀ ਮੀਆਂ ਖਾਂ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਆਬਕਾਰੀ ਐਕਟ ਦੇ ਤਹਿਤ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ । ਉਹਨਾਂ ਦੱਸਿਆ ਕਿ ਬਰਾਮਦ ਕੀਤੀ ਗਈ ਲਾਹਣ ਤੋਂ ਲੱਖਾਂ ਲੀਟਰ ਨਜਾਇਜ਼ ਸ਼ਰਾਬ ਤਿਆਰ ਕੀਤੀ ਜਾਣੀ ਸੀ ਪਰ ਵਿਭਾਗ ਵੱਲੋਂ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਦੇ ਮਨਸੂਬੇ ਲਗਾਤਾਰ ਨਾਕਾਮਯਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

Leave a Reply

Your email address will not be published. Required fields are marked *