ਗੁਰਦਾਸਪੁਰ, 9 ਮਈ (DamanPreet singh) – ਸੀ.ਬੀ.ਏ ਇੰਨਫੋਟੈਕ ਗੁਰਦਾਸਪੁਰ ਵਲੋਂ ਪਰਸਨੈਲਿਟੀ ਡਿਵਲਪਮੈਂਟ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਫਲੂਇਟ ਫੈਕਟਰੀ ਦੀ ਫਾਊਂਡਰ ਸਾਨੀਆ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਾਨੀਆ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਵਿਅਕਤੀ ਦਾ ਪਰਸਨੈਲਿਟੀ ਡਿਵਲਪਮੈਂਟ ਦਾ ਵਿਕਾਸ ਹੋਣਾ ਬਹੁਤ ਜਰੂਰੀ ਹੈ ਕਿਉਂਕਿ ਜੇਕਰ ਕਿਸੇ ਨੂੰ ਗੱਲਬਾਤ ਕਰਨ ਦਾ ਤਰੀਕਾ ਨਹੀਂ ਹੋਵੇਗਾ ਤਾਂ ਉਹ ਆਪਣੇ ਖੇਤਰ ਵਿਚ ਅੱਗੇ ਨਹੀਂ ਵੱਧ ਸਕਦਾ । ਉਹਨਾਂ ਕਿਹਾ ਕਿ ਸੀ.ਬੀ.ਏ ਇੰਨਫੋਟੈਕ ਗੁਰਦਾਸਪੁਰ ਦੀ ਸਿਰਫ ਇਕ ਮਾਤਰ ਅਜਿਹੀ ਆਈ.ਟੀ ਕੰਪਨੀ ਹੈ ਜੋ ਵਿਦਿਆਰਥੀਆਂ ਨੂੰ ਕੰਪਿਊਟਰ ਅਤੇ ਆਈ.ਟੀ ਦੇ ਬੇਹਤਰੀਨ ਕੋਰਸ ਕਰਵਾਉਣ ਦੇ ਨਾਲ ਨਾਲ ਵਿਦਿਆਰਥੀਆਂ ਦੇ ਪਰਸਨੈਲਿਟੀ ਡਿਵਲਪਮੈਂਟ ਵਿਚ ਵੀ ਵਿਕਾਸ ਕਰਦੀ ਹੈ। ਉਹਨਾਂ ਕਿਹਾ ਕਿ ਸਾਨੂੰ ਆਪਣੇ ਉਪਰ ਪੁੂਰਾ ਭਰੋਸਾ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੀ ਜਿੰਦਗੀ ਵਿਚ ਚੰਗਾ ਮੁਕਾਮ ਹਾਸਲ ਕਰ ਸਕਦੇ ਹਾਂ। ਇਸ ਮੌਕੇ ਸਾਨੀਆ ਸ਼ਰਮਾ ਨੇ ਵਿਦਿਆਰਥੀਆਂ ਨੂੰ ਵੱਖ ਵੱਖ ਟਿਪਸ ਦੇ ਕੇ ਉਹਨਾਂ ਦੇ ਗਿਆਨ ਵਿਚ ਵਾਧਾ ਕੀਤਾ। ਇਸ ਮੌਕੇ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦੇ ਹੋਏ ਸੀ.ਬੀ.ਏ ਇੰਨਫੋਟੈਕ ਗੁਰਦਾਸਪੁਰ ਦੇ ਐਮ.ਡੀ ਇੰਜੀ.ਸੰਦੀਪ ਕੁਮਾਰ ਨੇ ਕਿਹਾ ਕਿ ਸਾਡੀ ਕੰਪਨੀ ਪਿਛਲੇ ਕਈ ਸਾਲਾਂ ਤੋਂ ਜਿੱਥੇ ਵਿਦਿਆਰਥੀਆਂ ਨੂੰ ਵੱਖ ਵੱਖ ਪੋ੍ਰੋਗਰਾਮਾਂ ਦੇ ਕੋਰਸ ਕਰਵਾ ਰਹੀ ਹੈ। ਉਥੇ ਨਾਲ ਹੀ ਸਮੇਂ ਸਮੇਂ ਤੇ ਅਜਿਹੇ ਸੈਮੀਨਾਰ ਕਰਵਾ ਕੇ ਵਿਦਿਆਰਥੀਆਂ ਵਿਚ ਨਵਾਂ ਜੋਸ਼ ਭਰਿਆ ਜਾਂਦਾ ਹੈ। ਉਹਨਾਂ ਅੱਗੇ ਕਿਹਾ ਕਿ ਅੱਜ ਦਾ ਯੁੱਗ ਜਿੱਥੇ ਕੰਪਿਊਟਰ ਅਤੇ ਆਈ.ਟੀ ਦਾ ਯੁੱਗ ਹੈ ਉਥੇ ਇਸਦੇ ਨਾਲ ਹੀ ਹਰ ਵਿਅਕਤੀ ਨੂੰ ਖੁੱਲ ਕੇ ਆਪਣੇ ਵਿਚਾਰ ਰੱਖਣ ਅਤੇ ਗੱਲਬਾਤ ਕਰਨ ਦਾ ਵਧੀਆ ਸਲੀਕਾ ਹੋਣਾ ਚਾਹੀਦਾ ਹੈ ਤਾਂ ਹੀ ਲੋਕ ਤੁਹਾਡੇ ਤੋਂ ਪ੍ਰਭਾਵਿਤ ਹੋਣਗੇ। ਇਸ ਮੌਕੇ ਵਿਦਿਆਰਥੀਆਂ ਨੇ ਸੈਮੀਨਾਰ ਦਾ ਪੂਰਾ ਲਾਭ ਉਠਾਇਆ ਅਤੇ ਆਪਣੇ ਵਿਚਾਰ ਸਾਨੀਆ ਸ਼ਰਮਾ ਨਾਲ ਸਾਂਝੇ ਕੀਤੇ।
