ਗੁਰਦਾਸਪੁਰ, 30 ਅਗਸਤ (DamanPreet singh) – ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਵਲੋਂ ਆਈ.ਟੀ.ਆਈ ਰੋਪੜ ਨਾਲ ਇਕਰਾਰਮਨਾਮਾਂ ਕਰਦਿਆਂ ਜ਼ਿਲ੍ਹੇ ਦੇ ਚਾਹਵਾਨ ਨੋਜਵਾਨਾਂ ਨੂੰ ਮੁਫਤ ਡਰੋਨ ਟੇ੍ਰਨਿੰਗ ਕਰਵਾਈ ਜਾ ਰਹੀ ਹੈ। ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫਸਰ ਸ੍ਰੀ ਪੋ੍ਰਸ਼ਤਮ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ, ਪਠਾਨੋਕਟ ਅਤੇ ਅੰਮ੍ਰਿਤਸਰ ਦੇ ਨੌਜਵਾਨਾਂ ਦੀ ਇਸ ਟੇ੍ਰਨਿੰਗ ਲਈ ਚੋਣ ਸੀ-ਪਾਇਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਟੇ੍ਰਨਿੰਗ 10 ਦਿਨਾਂ ਦੀ ਹੋਵੇਗੀ ਅਤੇ ਟੇ੍ਰਨਿੰਗ ਦੌਰਾਨ ਨੌਜਵਾਨਾਂ ਨੂੰ ਮੁਫਤ ਰਿਹਾਇਸ਼ ਅਤੇ ਖਾਣਾ ਵੀ ਮੁਹੱਈਆ ਕਰਵਾਇਆ ਜਾਵੇਗਾ।
ਜ਼ਿਲ੍ਹਾ ਰੁਜ਼ਗਾਰ ਅਫ਼ਸਰ ਨੇ ਸਬੰਧਤ ਜਿਲ੍ਹਿਆਂ ਦੇ ਨੌਜਵਾਨਾਂ ਨੂੰ ਸੂਚਿਤ ਕੀਤਾ ਹੈ ਕਿ ਇਸ ਟੇ੍ਰਨਿੰਗ ਲਈ ਨੌਜਵਾਨ ਜਿਹਨਾਂ ਨੇੇ ਬਾਰਵੀਂ ਜਮਾਤ ਵਿਚ 50 ਫੀਸਦੀ ਅੰਕ ਪ੍ਰਾਪਤ ਕੀਤੇ ਹਨ ਅਤੇ ਇਸ ਟੇ੍ਰਨਿੰਗ ਨੂੰ ਲੈਣ ਦੇ ਚਾਹਵਾਨ ਹਨ, ਉਹ ਸੀ-ਪਾਇਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਆਪਣੇ ਦਸਵੀਂ, ਬਾਰਵੀਂ ਜਮਾਤ ਦੇ ਅਸਲ ਸਰਟੀਫਿਕੇਟ, ਆਧਾਰ ਕਾਰਡ, 4 ਪਾਸਪੋਰਟ ਸਾਇਜ ਫੋਟੋਆਂ (ਵਾਇਟ ਬੈਕਗਰਾਊਂਡ) ਨਾਲ ਅਤੇ ਕੋਈ ਪਹਿਚਾਣ ਪੱਤਰ ਲੈ ਕੇ ਕੈਂਪ ਵਿਖੇ ਰਿਪੋਰਟ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਟੇ੍ਰਨਿੰਗ ਬਿਲਕੁੱਲ ਫ੍ਰੀ ਦਿੱਤੀ ਜਾਵੇਗੀ, ਇਸ ਲਈ ਕਿਸੇ ਵੀ ਪ੍ਰਕਾਰ ਦੀ ਕੋਈ ਫੀਸ ਨਹੀ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਟੇ੍ਰਨਿੰਗ ਸਬੰਧੀ ਹੋਰ ਵਧੇਰੇ ਜਾਣਕਾਰੀ ਲੈਣ ਲਈ 62830-31125, 9467456808, 9417420125 ਨੰਬਰਾਂ `ਤੇ ਸੰਪਰਕ ਕੀਤਾ ਜਾ ਸਕਦਾ ਹੈ।