ਇੰਪਰੂਵਮੈਂਟ ਟਰੱਸਟ ਵੱਲੋ 24 ਘੰਟਿਆਂ ਦੇ ਅੰਦਰ ਅੰਦਰ 10 ਗਿੱਲੇ ਅਤੇ 10 ਸੁੱਕੇ ਕੁੜੇ ਲਈ 20 ਕੂੜੇਦਾਨ (ਡਸਟਬੀਨ) ਮੁਹੱਈਆ ਕਰਵਾਏ

ਗੁਰਦਾਸਪੁਰ ਪੰਜਾਬ
ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਾਜੀਵ ਸ਼ਰਮਾਂ ਦੀਆਂ ਕੋਸ਼ਿਸ਼ਾਂ ਸਦਕਾ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਨੇ ਇਸ ਪਾਰਕ ਨੂੰ ਆਪਣੇ ਅਧੀਨ ਲੈ ਕੇ ਇਸਨੂੰ ਵਿਕਸਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਪਾਰਕ ਵਿੱਚ ਵਿਕਾਸ ਦੇ ਕੰਮ ਹੋਣ ਵਾਲੇ ਸਨ ਅਤੇ ਸ਼ਹਿਰ ਵਾਸੀ ਲੰਮੇ ਸਮੇਂ ਤੋਂ ਇਹ ਮੰਗ ਕਰ ਰਹੇ ਸਨ ਕਿ ਇਸ ਪਾਰਕ ਦੀ ਹਾਲਤ ਸੁਧਾਰੀ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਜਰਨਲ ਸੈਕਟਰੀ  ਵਪਾਰ ਮੰਡਲ ਸ਼੍ਰੀ ਹਿਤੇਸ਼ ਮਹਾਜਨ ਨੇ ਦੱਸਿਆ ਕਿ ਸ਼ਹੀਦ ਮੇਜਰ ਬਲਵਿੰਦਰ ਸਿੰਘ ਪਾਰਕ (ਫਿਸ਼ ਪਾਰਕ) ਅੰਦਰ ਸੈਰ ਕਰਨ ਆਉਦੇ ਸ਼ਹਿਰ  ਵਾਸੀਆਂ  ਦੀ ਮੰਗ ਤੇ ਇੰਪਰੂਵਮੈਂਟ ਟਰੱਸਟ ਵੱਲੋ 24 ਘੰਟਿਆਂ ਦੇ ਅੰਦਰ ਅੰਦਰ 10 ਗਿੱਲੇ ਅਤੇ 10 ਸੁੱਕੇ ਕੁੜੇ ਲਈ 20 ਕੂੜੇਦਾਨ (ਡਸਟਬੀਨ) ਮੁਹੱਈਆ ਕਰਵਾ ਕੇ ਲਗਵਾ ਦਿੱਤੇ ਗਏ ਹਨ। ਉਹਨਾ ਅੱਗੇ ਕਿਹਾ ਕਿ ਪਾਰਕ ਅੰਦਰ ਸ਼ਹਿਰ ਵਾਸੀਆਂ ਦੀ ਮੰਗ ਤੇ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਪਾਰਕ ਵਿੱਚ ਸਿਵਲ ਵਰਕ ਕਰਨ ਦੇ ਨਾਲ ਓਥੇ ਵੱਖ-ਵੱਖ ਕਿਸਮਾਂ ਦੇ ਫੁੱਲ ਅਤੇ ਬੂਟੇ ਲਗਾਏ ਜਾਣਗੇ ਤਾਂ ਜੋ ਇਸਨੂੰ ਇੱਕ ਖੂਬਸੂਰਤ ਸੈਰਗਾਹ ਬਣਾਇਆ ਜਾ ਸਕੇ। ਇਸ ਮੌਕੇ ਹੋਰਨਾ ਤੋ ਇਲਾਵਾ ਸ਼੍ਰੀ ਅਸ਼ੋਕ  ਮਹਾਜਨ,  ਰਜੇਸ਼ ਸਲੋਤਰਾ, ਧਰਮਿੰਦਰ ਕੁਮਾਰ, ਰੁਪੇਸ਼ ਬਿੱਟੂ, ਸਰਤਾਜ਼ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *