.ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ੇ ਅਤੇ ਨਸ਼ੇ ਵੇਚਣ ਵਾਲਿਆਂ ਉੱਤੇ ਲਗਾਮ ਕੱਸਣ ਨੂੰ ਲੈਕੇ ਪੂਰੇ ਪੰਜਾਬ ਵਿੱਚ ਪੰਜਾਬ ਪੁਲਿਸ ਪ੍ਰਸ਼ਾਸਨ ਵਲੋਂ ਨਸ਼ੇ ਨੂੰ ਲੈਕੇ ਬਦਨਾਮ ਇਲਾਕਿਆਂ ਵਿੱਚ ਸਰਚ ਅਭਿਆਨ ਚਲਾਇਆ ਗਿਆ ਇਸੇ ਦੇ ਚਲਦੇ ਪੁਲਿਸ ਜਿਲਾ ਬਟਾਲਾ ਵਲੋਂ ਵੀ ਐਸ ਐਸ ਪੀ ਬਟਾਲਾ ਸਤਿੰਦਰ ਸਿੰਘ ਦੀ ਅਗੁਵਾਹੀ ਵਿੱਚ ਬਟਾਲਾ ਦੇ ਗਾਂਧੀ ਕੈਂਪ ਵਿੱਚ ਸਰਚ ਅਭਿਆਨ ਕੀਤਾ ਗਿਆ ਇੰਸ ਮੌਕੇ ਐਸ ਐਸ ਪੀ ਬਟਾਲਾ ਸਮੇਤ ਡੀ ਐਸ ਪੀ ਅਤੇ ਐਸ ਐਚ ਓ ਰੈਂਕ ਦੇ ਅਧਿਕਾਰੀ ਵੀ ਮਜ਼ੂਦ ਰਹੇ
ਇਸ ਮੌਕੇ ਐਸ ਐਸ ਪੀ ਬਟਾਲਾ ਨੇ ਕਿਹਾ ਕਿ ਇਹ ਸਰਚ ਅਭਿਆਨ ਲਗਤਾਰ ਚਲਦੇ ਰਹਿੰਦੇ ਹਨ ਅਤੇ ਅਗੇ ਵੀ ਚਲਦੇ ਰਹਿਣਗੇ ਓਹਨਾ ਕਿਹਾ ਕਿ ਅਗਰ ਇਸ ਨਸ਼ੇ ਦੇ ਕੋਹੜ ਨੂੰ ਜੜ੍ਹਾਂ ਤੋਂ ਖਤਮ ਕਰਨਾ ਹੈ ਤਾਂ ਸਾਨੂੰ ਸਾਰਿਆਂ ਨੂੰ ਮਿਲਕੇ ਇਕ ਦੂਜੇ ਦਾ ਸਾਥ ਦੇਣਾ ਪਵੇਗਾ ਓਹਨਾ ਕਿਹਾ ਕਿ ਬਟਾਲਾ ਪੁਲਿਸ ਵਲੋਂ ਇਕ ਵਟਸਐਪ ਨੰਬਰ ( 6280407088) ਵੀ ਜਾਰੀ ਕੀਤਾ ਹੋਇਆ ਹੈ ਅਤੇ ਇਹ ਨੰਬਰ ਮੇਰੀ ਨਿਗਰਾਨੀ ਵਿਚ ਹੈ ਇਸਦੇ ਉਤੇ ਤੁਸੀਂ ਬਿਨਾਂ ਕਿਸੇ ਡਰ ਤੋਂ ਨਸ਼ੇ ਨੂੰ ਲੈਕੇ ਜਾਂ ਨਸ਼ਾ ਵੇਚਣ ਵਾਲਿਆਂ ਨੂੰ ਲੈਕੇ ਕੋਈ ਵੀ ਸੂਚਨਾ ਦੇ ਕੇ ਪੁਲਿਸ ਦਾ ਸਾਥ ਦੇ ਸਕਦੇ ਹੋ ਅਤੇ ਸੂਚਨਾ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਓਹਨਾ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਇਸ ਨੰਬਰ ਉੱਤੇ ਮਿਲੀਆਂ ਸੂਚਨਾਵਾਂ ਦੇ ਅਧਾਰ ਤੇ ਕੁਝ ਨਸ਼ਾ ਵੇਚਣ ਵਾਲੇ ਫੜੇ ਵੀ ਗਏ ਹਨ ਅਤੇ ਕੇਸ ਦਰਜ ਕੀਤੇ ਗਏ ਹਨ
ਸਤਿੰਦਰ ਸਿੰਘ ( ਐਸ ਐਸ ਪੀ ਬਟਾਲਾ)
ਓਥੇ ਹੀ ਇਸ ਸਰਚ ਅਭਿਆਨ ਨੂੰ ਲੈਕੇ ਨਸ਼ੇ ਅਤੇ ਨਸ਼ੇ ਵੇਚਣ ਵਾਲਿਆਂ ਤੋਂ ਦੁਖੀ ਆਮ ਜਨਤਾ ਵਿਚ ਖੁਸ਼ ਨਜਰ ਆਈ ਓਹਨਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਕਿਹਾ ਪੁਲਿਸ ਨੂੰ ਇਸ ਤਰ੍ਹਾਂ ਦੇ ਸਰਚ ਅਭਿਆਨ ਚਲਾਉਂਦੇ ਰਹਿਣਾ ਚਾਹੀਦਾ ਹੈ ਇਸ ਤਰਾਂ ਨਾਲ ਨਸ਼ਾ ਵੇਚਣ ਵਾਲਿਆਂ ਦੇ ਮਨ ਅੰਦਰ ਡਰ ਦਾ ਮਾਹੌਲ ਬਣੇਗਾ ਨਾਲ ਹੀ ਓਹਨਾ ਕਿਹਾ ਕਿ ਨਸ਼ਾ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਫੜਨਾ ਵੀ ਜਰੂਰ ਚਾਹੀਦਾ ਹੈ ਅਤੇ ਅਗਰ ਕੋਈ ਫਡ਼ਿਆ ਜਾਂਦਾ ਹੈ ਤਾਂ ਉਸਨੂੰ ਛੱਡਣਾ ਨਹੀਂ ਚਾਹਿਦਾ l

