ਰੋਹਿਤ ਗੁਪਤਾ
ਗੁਰਦਾਸਪੁਰ 15 ਨਵੰਬਰ
ਗੁਰਦਾਸਪੁਰ ਦੇ ਐੱਸਐੱਸਪੀ ਦਫਤਰ ਬਾਹਰ ਸ਼ਿਵਸੈਨਾ ਆਗੂ ਸੋਨੀ ਦੇ ਖ਼ਿਲਾਫ ਸਿੱਖ ਜਥੇਬੰਦੀਆਂ ਦਾ ਧਰਨਾ ਲਗਾਤਾਰ ਜਾਰੀ ਹੈ। ਸਿੱਖ ਜਥੇਬੰਦੀਆਂ ਅਤੇ ਪੁਲਿਸ ਪ੍ਰਸਾਸਨ ਦਰਮਿਆਨ ਗੱਲਬਾਤ ਦੇ ਬਾਵਜੂਦ ਇਸ ਬਾਰੇ ਸਹਿਮਤੀ ਨਹੀ ਬਣ ਪਾਈ । ਹਰਵਿੰਦਰ ਸੋਨੀ ਵੱਲੋਂ ਮਾਫੀ ਮੰਗਣ ਦੇ ਬਾਅਦ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਾਨੂੰ ਮਾਫੀ ਨਹੀਂ ਚਾਹੀਦੀ, ਕਿਉਂਕਿ ਮਾਫੀ ਤਾਂ ਗਲਤੀ ਕਰਕੇ ਕੋਈ ਵੀ ਆਸਾਨੀ ਨਾਲ ਮੰਗ ਲੈਂਦਾ ਹੈ ਪਰ ਕੁਝ ਗਲਤੀਆਂ ਮਾਫੀ ਦੇ ਕਾਬਲ ਨਹੀਂ ਹੁੰਦੀਆਂ। ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਮੰਗ ਹੈ ਕਿ ਸ਼ਿਵਸੈਨਾ ਆਗੂ ਸੋਨੀ ਦੇ ਖ਼ਿਲਾਫ ਮਾਮਲਾ ਦਰਜ ਕਰ ਉਸ ਨੂੰ ਗਿਰਫਤਾਰ ਕੀਤਾ ਜਾਵੇ।
ਦੱਸ ਦਈਏ ਕਿ ਸ੍ਰੀ ਦਰਬਾਰ ਸਾਹਿਬ ਵਿਚ ਮੁੜ ਤੋਂ ਹਮਲਾ ਕਰਨ ਦਾ ਸੋਨੀ ਦਾ ਬਿਆਨ ਵਾਇਰਲ ਹੋਣ ਤੋਂ ਬਾਅਦ ਸਿੱਖ ਜੱਥੇਬੰਦੀਆਂ ਨੇ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਅਤੇ ਸੋਨੀ ਵੱਲੋਂ ਮਾਫੀ ਮੰਗਣ ਦੇ ਬਾਵਜੂਦ ਸਿੱਖ ਆਗੂ ਸੋਨੀ ਤੇ ਮਾਮਲਾ ਦਰਜ ਕਰਨ ਅਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਤੇ ਅੜੇ ਹੋਏ ਹਨ । ਸਵੇਰੇ 12 ਵਜੇ ਤੋਂ ਸ਼ੁਰੂ ਹੋਇਆ ਸਿੱਖ ਜੱਥੇਬੰਦੀਆਂ ਦਾ ਧਰਨਾ ਅਜੇ ਤੱਕ ਜਾਰੀ ਹੈ ਅਤੇ ਐਸ ਐਸ ਪੀ ਦਫਤਰ ਦੇ ਬਾਹਰ ਭਾਰੀ ਪੁਲਿਸ ਫੋਰਸ ਤੈਨਾਤ ਕਰ ਦਿੱਤੀ

