ਆਸਟ੍ਰੇਲੀਆ ਚ ਪੈਨ ਪੇਸਫ਼ੀਕ ਮਾਸਟਰਜ਼ ਗੇਮਸ ਆਬਕਾਰੀ ਪੁਲਿਸ ਚ ਤੈਨਾਤ ਏਐਸਈ ਅਤੇ ਲੇਡੀ ਹੈਡ ਕਾਂਸਟੇਬਲ ਨੇ ਜਿਤੇ ਸੋਨੇ ਦੇ ਤਗ਼ਮੇ

Uncategorized


ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ

ਬੀਤੇ ਦਿਨੀ ਆਸਟ੍ਰੇਲੀਆ ਵਿਖੇ ਪੈਨ ਪੇਸਫ਼ੀਕ ਮਾਸਟਰਜ਼ ਗੇਮਸ 2022 ਕਰਵਾਈਆਂ ਗਈਆਂ ਸਨ।ਇਹਨਾਂ ਖੇਡਾਂ ਚ ਪੰਜਾਬ ਪੁਲਿਸ ਵਲੋਂ ਵੀ ਦੇਸ਼ ਦੀ ਨੁਮੰਦਗੀ ਕੀਤੀ ਗਈ ਸੀ ਜਿਸ ਦੇ ਚਲਦੇ ਖੇਡਾਂ ਚ ਭਾਰਤ ਵਲੋਂ ਗਏ ਬਟਾਲਾ ਚ ਆਬਕਾਰੀ ਪੁਲਿਸ ਚ ਤੈਨਾਤ ਏਐਸਈ ਜਸਪਿੰਦਰ ਸਿੰਘ ਅਤੇ ਲੇਡੀ ਹੈਡ ਕਾਂਸਟੇਬਲ ਸਰਬਜੀਤ ਕੌਰ ਨੇ ਵੱਖ ਵੱਖ ਖੇਡਾਂ ਚ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਪੰਜਾਬ ਪੁਲਿਸ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ।
ਉਥੇ ਹੀ ਅੱਜ ਜਦ ਇਹ ਦੋਵੇ ਪੰਜਾਬ ਪੁਲਿਸ ਮੁਲਾਜਿਮ ਬਟਾਲਾ ਆਪਣੇ ਆਬਕਾਰੀ ਦਫਤਰ ਪਹੁਚੇ ਤਾਂ ਉਹਨਾਂ ਦਾ ਸਟਾਫ ਦੇ ਸਾਥੀਆਂ ਵਲੋਂ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਏ ਐਸ ਆਈ ਜਸਪਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ 100 ਮੀਟਰ ਹਾਰਡਲ ਚ ਸੋਨੇ ਦਾ ਤਗਮਾ ਜਿੱਤਿਆ ਜਦਕਿ ਪਹਿਲਾਂ ਵੀ ਉਹ ਵਰਲਡ ਪੁਲਿਸ ਗੇਮਸ ਚ ਇਸੇ ਤਰ੍ਹਾਂ ਤਗਮੇ ਜਿੱਤ ਆਏ ਸਨ | ਉਥੇ ਹੀ ਉਹਨਾਂ ਕਿਹਾ ਕਿ ਉਹ ਆਬਕਾਰੀ ਵਿਭਾਗ ਚ ਡਿਊਟੀ ਤੇ ਤੈਨਾਤ ਹਨ ਅਤੇ ਡਿਊਟੀ ਵੀ ਕੜੀ ਹੈ ਲੇਕਿਨ ਇਸ ਡਿਊਟੀ ਦੇ ਨਾਲ ਹੀ ਉਹ ਰੋਜਾਨਾ ਸਵੇਰੇ ਸ਼ਾਮ ਲਗਾਤਾਰ ਆਪਣੀ ਖੇਡਾਂ ਨਾਲ ਜੁੜੇ ਰਹੇ ਇਹੀ ਕਾਰਨ ਹੈ ਕਿ ਅੱਜ ਉਹਨਾਂ ਨੇ ਇਹ ਮੈਡਲ ਜਿਤੇ ਹਨ |
ਲੇਡੀ ਹੈਡ ਕਾਂਸਟੇਬਲ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਵਲੋਂ ਗੋਲਾ ਸੁੱਟਣ ( ਸ਼ੋਟਪੁੱਟ ) ਚ ਪਹਿਲਾ ਸਥਾਨ ਹਾਸਿਲ ਕਰ ਗੋਲਡ ਮੈਡਲ ਜਿੱਤਿਆ ਹੈ ਜਦਕਿ ਸਰਬਜੀਤ ਦੱਸਦੀ ਹੈ ਕਿ ਭਾਵੇਂ ਕਿ ਨੌਕਰੀ ਦੇ ਚਲਦੇ ਉਸ ਵਲੋਂ ਆਪਣੀ ਗੇਮ ਛੱਡ ਦਿਤੀ ਗਈ ਸੀ ਲੇਕਿਨ ਉਹਨਾਂ ਦੇ ਸੀਨੀਅਰ ਅਤੇ ਕੋਚ ਬਣ ਏਐਸਈ ਜਸਪਿੰਦਰ ਸਿੰਘ ਨੇ ਉਹਨਾਂ ਨੂੰ ਦੋਬਾਰਾ ਗੇਮ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਸੇ ਦਾ ਨਤੀਜਾ ਹੈ ਕਿ ਅੱਜ ਉਹ ਇਹ ਜਿੱਤ ਹਾਸਿਲ ਕੀਤੀ ਹੈ | ਉਥੇ ਹੀ ਇਹਨਾਂ ਦੋਵੇ ਪੁਲਿਸ ਅਧਿਕਾਰੀਆਂ ਨੇ ਨੌਜਵਾਨਾਂ ਅਤੇ ਵਿਸ਼ੇਸ ਕਰ ਉਹਨਾਂ ਮਾਤਾ ਪਿਤਾ ਨੂੰ ਅਪੀਲ ਕੀਤੀ ਜਿਹਨਾਂ ਦੇ ਬੱਚੇ ਛੋਟੇ ਹਨ ਕਿ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਗ੍ਰਾਉੰਡ ਨਾਲ ਜੋੜਨ ਤਾਂ ਜੋ ਉਹ ਅੱਜ ਵੱਗ ਰਹੇ ਨਸ਼ੇ ਦੇ ਦਰੀਆ ਤੋਂ ਬੱਚ ਸਕਣ ਅਤੇ ਆਪਣਾ ਇਕ ਚੰਗਾ ਮੁਕਾਮ ਹਾਸਿਲ ਕਰਨ | ਉਹਨਾਂ ਕਿਹਾ ਕਿ ਉਹਨਾਂ ਦਾ ਵਿਭਾਗ ਵਲੋਂ ਇਹ ਭਰਵਾ ਸਵਾਗਤ ਕੀਤਾ ਗਿਆ ਹੈ ਜਿਸ ਦੇ ਲਈ ਉਹ ਵਿਭਾਗ ਦੇ ਅਧਿਕਾਰੀਆਂ ਦੇ ਵੀ ਧੰਨਵਾਦੀ ਹਨ|
ਉਥੇ ਹੀ ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ਇਹਨਾਂ ਦੋਵਾਂ ਨੂੰ ਸਨਮਾਨਿਤ ਕੀਤਾ ਗਿਆ |

Leave a Reply

Your email address will not be published. Required fields are marked *