ਮਨਰੇਗਾ ਤਹਿਤ ਕੰਮ ਕਰ ਰਿਹਾ ਪਿੰਡ ਦਾ ਨੌਜਵਾਨ ਸਰਪੰਚ ਨਾਲ ਵਿਵਾਦ ਹੋਣ ਤੇ ਚਾੜਿਆ ਮੋਬਾਈਲ ਟਾਵਰ ਤੇ – ਆਤਮਹੱਤਿਆ ਕਰਨ ਦੀ ਦੇ ਰਿਹਾ ਹੈ ਧਮਕੀ | ਰਿਪੋਰਟਰ_ਰੋਹਿਤ ਗੁਪਤਾ

ਮਾਝਾ

ਬਟਾਲਾ ਦੇ ਨਜਦੀਕ ਪਿੰਡ ਦਬਾਵਾਲੀ ਵਿਖੇ ਉਦੋਂ ਪਿੰਡ ਵਾਸੀਆਂ ਅਤੇ ਪੁਲਿਸ ਪ੍ਰਸ਼ਾਸ਼ਨ ਲਈ ਵੱਡੀ ਮੁਸਾਬਿਤ ਬਣ ਗਈ ਜਦ ਪਿੰਡ ਦਾ ਹੀ ਇਕ ਨੌਜਵਾਨ ਪਿੰਡ ਚ ਸਥਿਤ ਮੋਬਾਈਲ ਟਾਵਰ ਤੇ ਪੈਟਰੋਲ ਦੀ ਬੋਤਲ ਲੈਕੇ ਚੜ ਗਿਆ ਉਥੇ ਹੀ ਉਕਤ ਨੌਜਵਾਨ ਰਿੰਕੂ ਮਸੀਹ ਪਿੰਡ ਦਾ ਰਹਿਣ ਵਾਲਾ ਹੈ ਉਸਦਾ ਕਹਿਣਾ ਹੈ ਕਿ ਉਹ ਮਨਰੇਗਾ ਤਹਿਤ ਪਿੰਡ ਚ ਕੰਮ ਕਰਦਾ ਹੈ ਅਤੇ ਸਰਪੰਚ ਵਲੋਂ ਉਸਤੇ ਜ਼ਬਰਦਸਤੀ ਜੋ ਉਸਦੀ ਮੇਹਨਤ ਦੇ ਪੈਸੇ ਆਏ ਹਨ ਉਸਦੀ ਮੰਗ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਇਸ ਨੌਜਵਾਨ ਨੇ ਆਰੋਪ ਲਗਾਏ ਕਿ ਪਿੰਡ ਦੇ ਸਰਪੰਚ ਕੁਲਜਿੰਦਰ ਸਿੰਘ ਨੇ ਕਰੋੜ ਰੁਪਏ ਦੀ ਆਈ ਸਰਕਾਰੀ ਗ੍ਰਾੰਟ ਖੁਰਦ ਬੁਰਦ ਕੀਤੀ ਹੈ ਜਿਸ ਦੀ ਜਾਂਚ ਲਈ ਉਸਨੇ ਵਿਭਾਗ ਨੂੰ ਸ਼ਕਾਇਤ ਕੀਤੀ ਹੈ ਅਤੇ ਇਸੇ ਰੰਜਿਸ਼ ਚ ਸਰਪੰਚ ਵਲੋਂ ਝੂਠੀ ਸ਼ਕਾਇਤ ਉਸ ਖਿਲਾਫ ਕਰ ਪੁਲਿਸ ਮੁਲਜਮਾਂ ਰਾਹੀਂ ਉਸ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਅਤੇ ਅੱਜ ਉਹ ਇਸ ਵਿਵਾਦ ਤੋਂ ਦੁਖੀ ਹੋ ਇਨਸਾਫ ਲੈਣ ਲਈ ਟਾਵਰ ਤੇ ਚੜਿਆ ਹੈ | ਉਧਰ ਪਿੰਡ ਦੇ ਮਜੂਦਾ ਸਰਪੰਚ ਕੁਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਨੌਜਵਾਨ ਨੇ ਉਸ ਕੋਲੋਂ ਆਪਣੀ ਘਰ ਦੀ ਲੋੜ ਲਈ ਪੈਸੇ ਲਏ ਸਨ ਲੇਕਿਨ ਵਾਪਿਸ ਨਹੀਂ ਦਿਤੇ ਜਿਸ ਦੀ ਉਸ ਵਲੋਂ ਸ਼ਕਾਇਤ ਪੁਲਿਸ ਚ ਦਰਜ਼ ਕਾਰਵਾਈ ਗਈ ਹੈ ਅਤੇ ਪੁਲਿਸ ਉਸ ਮਾਮਲੇ ਚ ਉਸ ਕੋਲ ਪੁੱਛਗਿੱਛ ਕਰ ਰਹੀ ਹੈ ਇਸ ਤੋਂ ਇਲਾਵਾ ਉਸਦਾ ਕੋਈ ਵਿਵਾਦ ਨਹੀਂ ਹੈ | ਉਥੇ ਹੀ ਪਿੰਡ ਵਸਿਆ ਅਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਲਗਾਤਾਰ ਨੌਜਵਾਨ ਨੂੰ ਥੱਲੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ |

Leave a Reply

Your email address will not be published. Required fields are marked *