ਰਿਪੋਰਟਰ ,ਰੋਹਿਤ ਗੁਪਤਾ
ਗੁਰਦਾਸਪੁਰ
ਕਹਿੰਦੇ ਹਨ ਬੱਚੇ ਨੂੰ ਚੰਗੇ ਸੰਸਕਾਰ ਆਪਣੇ ਮਾਂ ਬਾਪ ਜਾਂ ਫਿਰ ਘਰ ਵਿੱਚ ਵੱਡਿਆਂ ਤੋਂ ਮਿਲਨੇ ਸ਼ੁਰੂ ਹੁੰਦੇ ਹਨ ਅਤੇ ਬਾਅਦ ਵਿਚ ਸਮਾਜ ਵਿਚੋਂ ਪਰ ਜੇਕਰ ਸ਼ੁਰੂਆਤ ਹੀ ਚੰਗੀ ਹੋ ਜਾਵੇ ਤਾਂ ਬੱਚਾ ਕਦੇ ਨਹੀਂ ਭਟਕਦਾ,,,ਇਸੇ ਤਰਾਂ ਦੀ 4 ਸਾਲ ਦੀ ਬੱਚੀ ਜੋ ਕਿ ਗੁਰਦਾਸਪੁਰ ਦੇ ਸਰਹੱਦੀ ਕਸਬਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਪਰਾਚਾ ਦੀ ਇਕ ਸਾਧਾਰਨ ਪਰਿਵਾਰ ਵਿਚ ਰਹਿਣ ਵਾਲੀ ਹੈ
ਜਿਸਦਾ ਬਾਪ ਪਿੰਡ ਵਿੱਚ ਹੀ ਦੁੱਧ ਦੀ ਡੇਰੀ ਚਲਾਉਂਦਾ ਹੈ ਅਤੇ ਮਾਂ ਘਰੇਲੂ ਮਹਿਲਾਂ ਹੈ ਪਰ ਆਪਣੀ ਬੱਚੀ ਨੂੰ ਬੁਹਤ ਮਿਹਨਤ ਕਰਵਾਈ ਜਿਸ ਤੋਂ ਬਾਅਦ ਬੱਚੀ ਜਪੁਜੀ ਸਾਹਿਬ ਦਾ ਪਾਠ, 10 ਗੁਰੂਆਂ ਦੇ ਨਾਮ, ਜਾਝਾਰੂ ਖਾਲਸਾ ਅਤੇ ਕਈ ਐਸੀਆਂ ਗੁਰਬਾਣੀ ਦੀਆਂ ਸੰਤਰਾਂ ਜੋ ਉਸ ਵਲੋਂ ਬੋਲੀਆਂ ਜਾਂਦੀਆਂ ਹਨ |
ਜਾਣਕਾਰੀ ਦਿੰਦਿਆ ਮਾਂ ਬਾਪ ਨੇ ਦੱਸਿਆ ਕਿ ਉਹਨਾਂ ਦੀ ਇਹ ਧੀ ਨਹੀਂ ਪੁੱਤ ਹੈ ਅਤੇ ਜਦ ਢਾਈ ਸਾਲ ਦੀ ਸੀ ਤਾਂ ਉਸਨੂੰ ਮੇਰੇ ਵਲੋਂ ਕੰਠ ਕਰਵਾਉਣਾ ਸ਼ੁਰੂ ਕੀਤਾ ਅਤੇ ਲਗਾਤਾਰ ਡੇਢ ਸਾਲ ਦੀ ਮਿਹਨਤ ਤੋਂ ਬਾਅਦ ਬੱਚੀ ਵਾਹਿਗੁਰੂ ਦੀ ਕਿਰਪਾ ਨਾਲ ਇੰਨਾ ਵਧੀਆ ਪਾਠ ਕਰਨ ਲੱਗ ਪਈ ਜਿਸਦੇ ਚਲਦੇ ਹੁਣ ਬਾਕੀ ਬੱਚੇ ਵੀ ਗੁਰਦਵਾਰਾ ਸਾਹਿਬ ਜਾਕੇ ਪਾਠ ਕਰਦੇ ਹਨ | ਉਹਨਾਂ ਕਿਹਾ ਸਾਡੇ ਸਿੱਖ ਇਤਿਹਾਸ ਨੂੰ ਬੱਚੇ ਭੁੱਲਦੇ ਜਾ ਰਹੇ ਹਨ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਣ ਦੀ ਇਸ ਸਮੇ ਬੁਹਤ ਜਰੂਰਤ ਹੈ ਅਤੇ ਗੁਰਬਾਣੀ ਨਾਲ ਜੋੜਨ ਦੀ ਵੀ ਬੁਹਤ ਲੋੜ ਹੈ |
