ਅੱਜ ਭਾਜਪਾ ਪਾਰਟੀ ਦੇ ਨੇਤਾਵਾਂ ਦਾ ਇਕ ਜਥਾ ਪਾਕਿਸਤਾਨ ਚ ਸਥਿਤ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਨੱਤਮਸਤਕ ਹੋਣ ਪਹੁਚਿਆ ਉਥੇ ਹੀ ਇਸ ਜਥੇ ਚ ਸ਼ਾਮਿਲ ਭਾਜਪਾ ਦੇ ਆਲਾ ਨੇਤਾਵਾਂ ਨੇ ਕਿਹਾ ਕਿ ਅੱਜ ਉਹਨਾਂ ਦਾ ਜੋ ਜਥਾ ਜਾ ਰਿਹਾ ਹੈ ਉਸਦਾ ਮੁਖ ਮਕਸਦ ਹੈ ਕਿ ਪੰਜਾਬ ਚ ਅਤੇ ਦੇਸ਼ ਚ ਆਪਸੀ ਭਾਈਚਾਰਾ ਅਤੇ ਸ਼ਾਂਤੀ ਕਾਇਮ ਰਹੇ ਅਤੇ ਉਹਨਾਂ ਕਿਹਾ ਕਿ ਮੁਖ ਤੌਰ ਤੇ ਅੱਜ ਜੋ ਪੰਜਾਬ ਦੇ ਹਾਲਤ ਹਨ ਉਹਨਾਂ ਨੂੰ ਦੇਖਦੇ ਹੋਏ ਮਾਹੌਲ ਸ਼ਾਂਤ ਅਤੇ ਅਮਨ ਅਮਾਨ ਕਾਇਮ ਰਹੇ ਦੀ ਗੁਰੂ ਦੇ ਦਰ ਤੇ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਉਥੇ ਹੀ ਪੰਜਾਬ ਸਰਕਾਰ ਅਤੇ ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਤੇ ਕਈ ਸਵਾਲ ਚੁਕੇ ਅਤੇ ਆਪਣੀ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਅਤੇ ਪੰਜਾਬ ਦੀ ਮਜੂਦਾ ਸਰਕਾਰ ਤੇ ਤਿੱਖੇ ਸ਼ਬਦੀ ਵਾਰ ਕੀਤੇ ਉਹਨਾਂ ਕਿਹਾ ਕਿ ਮੁਖ ਮੰਤਰੀ ਅਤੇ ਪੰਜਾਬ ਦੇ ਮੰਤਰੀਆਂ ਨੂੰ ਸਰਕਾਰ ਚਲਾਈ ਨਹੀਂ ਜਾ ਰਹੀ ਹੈ ਅਤੇ ਅੱਜ ਪੰਜਾਬ ਦਾ ਹਰ ਵਰਗ ਚਾਹੇ ਕਿਸਾਨ ਹੈ ਚਾਹੇ ਬੇਰੋਜਗਾਰ ਹੈ ਜਾ ਮੁਲਾਜਿਮ ਹੈ ਹਰ ਕੋਈ ਸੜਕਾਂ ਤੇ ਹੈ ਅਤੇ ਸਰਕਾਰ ਵਲੋਂ ਕੋਈ ਸਮਾਧਾਨ ਨਹੀਂ ਮਹਿਜ ਲਾਰਿਆਂ ਦੇ ਅਤੇ ਇਕ ਇਹ ਅਸਫ਼ਲ ਸਰਕਾਰ ਸਿੱਧ ਹੋ ਰਹੀ ਹੈ |
