ਸ੍ਰੀ ਸਤਿਅ ਸਾਈਂ ਬਾਬਾ ਜੀ ਦੇ 97ਵੇ ਗੁਰਪੁਰਬ ਤੇ ਲੱਗੇ ਹੈਡੀਕੈਪ ਕੈਂਪ ਵਿੱਚ 85 ਲੋਕਾ ਨੂੰ ਲੱਗੇ 87 ਅੰਗ

ਮਾਝਾ


ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ

ਭਗਵਾਨ ਸ੍ਰੀ ਸੱਤਿਆ ਸਾਈਂ ਬਾਬਾ ਜੀ ਦੇ 97ਵੇਂ ਜਨਮ ਦਿਨ ਦੇ ਉੱਪਰ ਗੋਰਡਨ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਵੱਲੋਂ ਗੋਰਡਨ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿੱਚ 27 ਵਾ ਰਾਜ ਪੱਧਰੀ ਹੈਡੀਕੈਪ ਕੈਂਪ ਲਗਾਇਆ ਗਿਆ,, ਜਿਸ ਵਿਚ 85 ਜ਼ਰੂਰਤਮੰਦ ਹੈਡੀਕੈਪ ਵਿਅਕਤੀਆਂ ਨੂੰ 87 ਅੰਗ ਦਾਨ ਕਰਦੇ ਹੋਏ ਉਹਨਾਂ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਅੰਗ ਲਗਾਏ ਗਏ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਚੱਲਣ ਯੋਗ ਬਣਾਇਆ ਗਿਆ,, ਇਸ ਕੈਂਪ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਆਪਣੀ ਧਰਮ ਪਤਨੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ,, ਜਿੱਥੇ ਪੂਰੇ ਗੁਰਦਾਸਪੁਰ ਦੀਆਂ ਮਹਾਨ ਹਸਤੀਆਂ ਵੀ ਇਸ ਕੈਂਪ ਵਿੱਚ ਸ਼ਾਮਲ ਹੋਈਆਂ, ਜਿੱਥੇ ਕੈਂਪ ਦਾ ਉਦਘਾਟਨ ਜੋਤੀ ਪ੍ਰਜਵਲਿਤ ਕਰਨ ਮਗਰੋਂ ਸ੍ਰੀ ਸੱਤਿਆ ਸਾਈਂ ਬਾਬਾ ਜੀ ਦੇ ਰੰਗ ਦੇ ਵਿੱਚ ਭਜਨ ਕਰਦਿਆਂ ਹੋਇਆ ਪੂਰਾ ਗੁਰਦਾਸਪੁਰ ਸ੍ਰੀ ਸਤਿ ਸਾਈਂ ਬਾਬਾ ਜੀ ਦੇ ਰੰਗ ਵਿੱਚ ਰੰਗ ਗਿਆ,, ਇਸ ਕੈਂਪ ਦਾ ਹਰ ਸਾਲ ਲਗਾਉਣ ਦਾ ਮੁੱਖ ਉਦੇਸ਼ ਉਨ੍ਹਾਂ ਜ਼ਰੂਰਤਮੰਦ ਲੋਕਾਂ ਨੂੰ ਕਿਸੇ-ਨਾ-ਕਿਸੇ ਤਰੀਕੇ ਸਹਾਇਤਾ ਦੇਣਾ ਹੈ ਜੋ ਕਿ ਕਿਸੇ ਨਾ ਕਿਸੇ ਕਾਰਨ ਆਪਣੇ ਅੰਗ ਗੁਆ ਬੈਠਦੇ ਹਨ ਅਤੇ ਜੀਵਨ ਜਿਊਣ ਤੋਂ ਅਸਮਰੱਥ ਹੋ ਜਾਂਦੇ ਹਨ ਉਹਨਾਂ ਲੋਕਾਂ ਨੂੰ ਇਸ ਕੈਂਪ ਰਾਹੀਂ ਜ਼ਿੰਦਗੀ ਵਿਚ ਅੱਗੇ ਵਧਣ ਲਈ ਕਿਸੇ ਨਾ ਕਿਸੇ ਤਰੀਕੇ ਸਹਾਇਤਾ ਕੀਤੀ ਜਾਂਦੀ ਹੈ,,,

ਇਸ ਮੌਕੇ ਤੇ ਬੋਲਦਿਆਂ ਹੋਇਆਂ ਮੁਖ ਮਹਿਮਾਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਧਰਮ ਪਤਨੀ ਮੁਹਤਰਮਾਂ ਸ਼ੈਹਲਾ ਕਾਦਰੀ ਨਾਲ ਦੱਸਿਆ ਕਿ ਗੋਰਡਨ ਗਰੁੱਪ ਆਫ ਇੰਸਟੀਚਿਊਟ ਦੇ ਚੇਅਰਮੈਨ ਮੋਹਿਤ ਮਹਾਜਨ ਅਤੇ ਸ੍ਰੀ ਸਤਿਅ ਸਾਈਂ ਸੇਵਾ ਸਮਿਤੀ ਗੁਰਦਾਸਪੁਰ ਵਿੱਚ ਵਧਿਆ ਰੋਲ ਅਦਾ ਕਰ ਰਹੀ ਹੈ ਜਿਨਾ ਦੇ ਸਹਿਯੋਗ ਨਾਲ ਹਰ ਸਾਲ ਜ਼ਰੂਰਤਮੰਦ ਬੇਸਹਾਰਾ ਲੋਕ ਆਪਣੇ ਜੀਵਨ ਜਿਉਂਦੇ ਹੋਏ ਅੱਗੇ ਵੱਧ ਰਹੇ ਹਨ ਜਿਥੇ ਅੱਜ ਕਈ ਅੰਗ ਹੀਣ ਅੰਗ ਲਗਵਾ ਕੇ ਸਾਈਕਲ ਚਲਾਉਂਦਿਆਂ ਹੋਇਆ ਖੁਸ਼ੀ ਖੁਸ਼ੀ ਵਾਪਸ ਪਰਤੇ ਹਨ ਉਨ੍ਹਾਂ ਨੇ ਦੱਸਿਆ ਕਿ ਹਰ ਸਾਲ ਸ੍ਰੀ ਸਤਿਅ ਸਾਈਂ ਬਾਬਾ ਜੀ ਦੇ ਜਨਮ ਦਿਹਾੜੇ ਤੇ ਇਹ ਕੈਂਪ ਲਗਾਇਆ ਜਾਂਦਾ ਹੈ ਜਿੱਥੇ ਪੂਰੇ ਭਾਰਤ ਤੋਂ ਲੋਕ ਸ਼ਾਮਲ ਹੁੰਦੇ ਹਨ ਅਤੇ ਇਸ ਕੈਂਪ ਦਾ ਹਿੱਸਾ ਬਣਦੇ ਹਨ,,, ਅਤੇ ਜ਼ਰੂਰਤਮੰਦ ਲੋਕ ਆਪਣੇ ਅੰਗ ਲਗਾਉਂਦੇ ਹਨ ਜੋ ਕਿਸੇ ਕਾਰਨ ਹੈਡੀਕੈਪ ਹੋ ਜਾਂਦੇ ਹਨ,,, ਅੱਜ ਵੀ ਇਸ ਕੈਂਪ ਵਿੱਚ,,,85 ਜਰੂਰਤਮੰਦ,,,ਵਿਅਕਤੀਆਂ ਨੂੰ 87 ਅੰਗ ਲਗਾ ਕੇ ਅੰਗ ਦਾਨ ਕੀਤਾ ਗਿਆ


Leave a Reply

Your email address will not be published. Required fields are marked *