ਭਾਰਤੀ ਜਨਤਾ ਪਾਰਟੀ ਦੇ ਬਲਾਕ ਡੇਰਾ ਬਾਬਾ ਨਾਨਕ ਦੇ ਜਰਨਲ ਸਕੱਤਰ ਵਾਸੀ ਕਲਾਨੌਰ ਜਤਿੰਦਰ ਕਾਲੀਆ ਵੱਲੋਂ ਆਪਣੇ ਕਰੋੜਪਤੀ ਗੁਆਂਢੀ ਤੋਂ ਤੰਗ ਆ ਕੇ ਦੇਸ਼ ਦੇ ਰਾਸ਼ਟਰਪਤੀ, ਦੇਸ਼ ਦੇ ਗ੍ਰਹਿ ਮੰਤਰੀ, ਮੁੱਖ ਮੰਤਰੀ ਪੰਜਾਬ ਤੋਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਇਛਾ ਮ੍ਰਿਤੁ ਦੀ ਮੰਗ ਕੀਤੀ ਹੈ

ਪੰਜਾਬ ਮਾਝਾ


ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ

ਭਾਰਤੀ ਜਨਤਾ ਪਾਰਟੀ ਦੇ ਬਲਾਕ ਡੇਰਾ ਬਾਬਾ ਨਾਨਕ ਦੇ ਜਰਨਲ ਸਕੱਤਰ ਜਤਿੰਦਰ ਕਾਲੀਆ ਵੱਲੋਂ ਆਪਣੇ ਕਰੋੜਪਤੀ ਗੁਆਂਢੀ ਤੋਂ ਤੰਗ ਆ ਕੇ ਦੇਸ਼ ਦੇ ਰਾਸ਼ਟਰਪਤੀ, ਦੇਸ਼ ਦੇ ਗ੍ਰਹਿ ਮੰਤਰੀ, ਮੁੱਖ ਮੰਤਰੀ ਪੰਜਾਬ ਤੋਂ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਕਰਕੇ ਇਛਾ ਮ੍ਰਿਤੁ ਦੀ ਮੰਗ ਕੀਤੀ ਹੈ । ਭਾਜਪਾ ਆਗੂ ਵੱਲੋਂ ਵਾਇਰਲ ਕੀਤੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਸਬਾ ਕਲਾਨੌਰ ਦੇ ਭਾਰਤੀ ਜਨਤਾ ਪਾਰਟੀ ਦੇ ਬਲਾਕ ਜਨਰਲ ਸਕੱਤਰ ਜਤਿੰਦਰ ਕਾਲੀਆ ਵੱਲੋਂ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਵੀਡੀਓ ਵਿਚ ਕਿਹਾ ਕਿ ਉਸ ਦੇ ਕਰੋੜਪਤੀ ਗੁਆਂਢੀ ਵੱਲੋਂ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਉਸ ਨੇ ਅੱਠਵੇਂ ਮਹੀਨੇ ਤੋਂ ਇਨਸਾਫ਼ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ , ਐਸਐਸਪੀ ਗੁਰਦਾਸਪੁਰ, ਡਿਪਟੀ ਕਮਿਸ਼ਨਰ ਗੁਰਦਾਸਪੁਰ ਲਿਖਤੀ ਤੌਰ ਤੇ ਇਨਸਾਫ ਦੀ ਮੰਗ ਕੀਤੀ ਪ੍ਰੰਤੂ ਇਸਦੇ ਬਾਵਜੂਦ ਵੀ ਉਸ ਨੂੰ ਇਨਸਾਫ਼ ਨਹੀਂ ਮਿਲਿਆ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਹੋਣ ਤੋਂ ਬਾਅਦ ਉਹ ਆਪਣੇ ਬਜ਼ੁਰਗ ਮਾਤਾ ਨਾਲ ਰਹਿ ਰਿਹਾ ਹੈ ਜਦਕਿ ਉਸ ਦੇ ਬੱਚੇ ਵਿਦੇਸ਼ ਗਏ ਹੋਏ ਹਨ। ਇਸ ਮੌਕੇ ‘ਤੇ ਉਹਨੇ ਵਾਇਰਲ ਕੀਤੀ ਵੀਡੀਓ ਵਿੱਚ ਕਿਹਾ ਕੇ ਉਸ ਦਾ ਗੁਆਂਢੀ ਕਰੋੜਪਤੀ ਹੋਣ ਕਾਰਨ ਕਿਸੇ ਵੀ ਦਫ਼ਤਰ ਵਿੱਚ ਉਸ ਦੀ ਪੇਸ਼ ਨਹੀਂ ਜਾਂਦਾ ਅਤੇ ਉਸ ਨੂੰ ਇਨਸਾਫ ਮਿਲਣ ਦੀ ਉਮੀਦ ਦਿਖਾਈ ਨਹੀਂ ਦੇ ਰਹੀ। ਇਸ ਮੌਕੇ ‘ਤੇ ਉਸ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਉਸ ਨੂੰ ਇਨਸਾਫ਼ ਨਹੀਂ ਦਿੱਤਾ ਜਾਂਦਾ ਤਾਂ ਉਸ ਨੂੰ ਗੋਲੀ ਜਾਂ ਟੀਕਾ ਲਗਾ ਕਿ ਉਸ ਦੀ ਇਛਾ ਮ੍ਰਿਤੁ ਦੀ ਪੂਰਤੀ ਕੀਤੀ ਜਾਵੇ। ਇਸ ਵਾਇਰਲ ਕੀਤੀ ਗਈ ਵੀਡੀਓ ਸੰਬੰਧੀ ਜਦੋਂ ਭਾਰਤੀ ਜਨਤਾ ਪਾਰਟੀ ਦੇ ਬਲਾਕ ਜਨਰਲ ਸਕੱਤਰ ਜਤਿੰਦਰ ਕਾਲੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਸ ਨੂੰ ਪਿਛਲੇ ਅੱਠ ਮਹੀਨਿਆਂ ਤੋਂ ਉਸ ਦੇ ਕਰੋੜਪਤੀ ਗੁਆਂਢੀ ਵੱਲੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਲਈ ਇਨਸਾਫ਼ ਲੈਣ ਲਈ ਉਸ ਨੇ ਪੁਲਿਸ ਪ੍ਰਸਾਸ਼ਨ ਤੇ ਜ਼ਿਲਾ ਪ੍ਰਸ਼ਾਸਨ ਨੂੰ ਵੀ ਜਾਣੂ ਕਰਵਾਇਆ ਪਰ ਉਸ ਨੂੰ ਇਨਸਾਫ਼ ਨਹੀਂ ਮਿਲਿਆ ਸਗੋਂ ਉਕਤ ਵਿਅਕਤੀ ਵੱਲੋਂ ਉਸ ਖ਼ਿਲਾਫ਼ ਝੂਠੀ ਦਰਖ਼ਾਸਤ ਦੇ ਕੇ ਉਸ ਵੱਲੋਂ ਕੀਤੀਆਂ ਗਈਆਂ ਪਿਛਲੀਆਂ ਸ਼ਿਕਾਇਤਾਂ ਵਾਪਸ ਲੈਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਜਤਿੰਦਰ ਕਾਲੀਆ ਨੇ ਕਿਹਾ ਕਿ ਉਸ ਨੂੰ ਇਨਸਾਫ਼ ਮਿਲਣ ਦੀ ਉਮੀਦ ਦਿਖਾਈ ਨਾ ਦੇਣ ‘ਤੇ ਉਸਨੇ ਇਛਾ ਮ੍ਰਿਤੁ ਦੀ ਸਰਕਾਰ ਤੋਂ ਮੰਗ ਕੀਤੀ ਹੈ।


Leave a Reply

Your email address will not be published. Required fields are marked *