ਗੁਰਦਾਸਪੁਰ, 22 ਦਸੰਬਰ (ਸੌਰਵ ਉਪਲ/ਅਮਨ ਖੀਵਾ) – ਗੁਰਦਾਸਪੁਰ ਦੀ ਮਸ਼ਹੂਰ ਆਈ.ਟੀ. ਕੰਪਨੀ ਸੀ.ਬੀ.ਏ ਇੰਨਫੋਟੈਕ ਦੇ ਐਮ.ਡੀ. ਇੰਜੀ:ਸੰਦੀਪ ਕੁਮਾਰ ਨੇ ਦੱਸਿਆ ਕਿ �ਿਸਮਿਸ ਦੇ ਤਿਉਹਾਰ ਸਬੰਧੀ ਸੀ.ਬੀ.ਏ ਇੰਨਫੋਟੈਕ ਵਲੋਂ ਵੈਬਸਾਇਟ ਅਤੇ ਸਾਫਟਵੇਅਰ ਤਿਆਰ ਕਰਵਾਉਣ ’ਤੇ 10 ਪ੍ਰਤੀਸ਼ਤ ਡਿਸਕਾਊਂਟ ਦਿੱਤਾ ਜਾਵੇਗਾ। ਇੰਜੀ.ਸੰਦੀਪ ਕੁਮਾਰ ਨੇ ਅੱਗੇ ਦੱਸਿਆ ਅੱਜ ਦਾ ਯੁੱਗ ਡਿਜੀਟਲ ਯੁੱਗ ਹੈ। ਹਰੇਕ ਵਿਅਕਤੀ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ। ਭਾਵੇਂ ਕੋਈ ਛੋਟਾ ਦੁਕਾਨਦਾਰ ਹੋਵੇ ਜਾਂ ਫਿਰ ਵੱਡੀ ਕੰਪਨੀ ਹੋਵੇ ਆਪਣੇ ਹਰੇਕ ਪ੍ਰੋਡੈਕਟ ਜਾਂ ਫਿਰ ਆਪਣੇ ਕਾਰੋਬਾਰ ਦੀ ਮਸ਼ਹੂਰ ਕਰਨੀ ਹੋਵੇ ਜਾਂ ਫਿਰ ਕੋਈ ਵੀ ਪ੍ਰੋਡੈਕਟ ਆਨਲਾਇਨ ਵੇਚਣਾ ਤਾਂ ਵੈਬਸਾਇਟ ਦੀ ਜਰੂਰਤ ਹੁੰਦੀ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਸਕੂਲ, ਕਾਲਜ, ਪ੍ਰਾਇਵੇਟ ਕੰਪਨੀ, ਐਨ.ਜੀ.ਓ ਸਮੇਤ ਕਿਸੇ ਵੀ ਤਰ੍ਹਾਂ ਦੇ ਵੈਬਸਾਇਟ ਬਣਾਉਣ ਦਾ ਇਛੁੱਕ ਹੋਵੇ ਤਾਂ ਆ ਕੇ ਸਾਨੂੰ ਮਿਲ ਸਕਦਾ ਹੈ ਅਤੇ ਵੈਬਸਾਇਟ ਬਹੁਤ ਹੀ ਘੱਟ ਰੇਟਾਂ ’ਤੇ ਤਿਆਰ ਕਰਕੇ ਦਿੰਦੇ ਹਾਂ ਅਤੇ ਸਰਵਿਸ ਸਭ ਤੋਂ ਵਧੀਆ ਦਿੰਦੇ ਹਾਂ। ਇਸ ਦੇ ਨਾਲ ਹੀ ਜੇਕਰ ਕਿਸੇ ਵੀ ਵਿਅਕਤੀ ਨੂੰ ਆਪਣੇ ਕਾਰੋਬਾਰ ਨਾਲ ਸਬੰਧੀ ਕਿਸੇ ਵੀ ਤਰ੍ਹਾਂ ਦਾ ਸਾਫਟਵੇਅਰ ਚਾਹੀਦਾ ਹੋਵੇ ਤਾਂ ਉਹ ਵੀ ਤਿਆਰ ਕਰਕੇ ਦਿੱਤੇ ਜਾਂਦੇ ਹਨ। ਸੀ.ਬੀ.ਏ ਇੰਨਫੋਟੈਕ ਪਿਛਲੇ ਕਈ ਸਾਲਾਂ ਤੋਂ ਗੁਰਦਾਸਪੁਰ ਵਿਚ ਆਈ.ਟੀ ਨਾਲ ਸਬੰਧਤ ਬੇਹਤਰੀਨ ਸੇਵਾਵਾਂ ਦੇ ਰਹੀ ਹੈ।
