ਗੁਰਦਾਸਪੁਰ ਦੇ ਸਰਕਾਰੀ ਗਊਸ਼ਾਲਾ ਦਾ ਹੋਇਆ ਬੁਰਾ ਹਾਲ ਨਾ ਹੈ ਚਾਰਾ ਨਾ ਸ਼ੈੱਡ,,,, ਗਊਆ ਦੀ ਬੁਰੇ ਤਰੀਕੇ ਨਾਲ ਤੜਫ ਤੜਫ ਕੇ ਹੋ ਰਹੀ ਹੈ ਮੌਤ

ਗੁਰਦਾਸਪੁਰ ਪੰਜਾਬ ਮਾਝਾ

ਅਣਗਿਣਤ ਗਊਆਂ ਤੜਪ ਤੜਪ ਕੇ ਮਰ ਰਹੀਆਂ
ਪ੍ਰਸ਼ਾਸਨ ਸੁੱਤਾ ਗਹਿਰੀ ਨੀਂਦ

,
ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ
ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿਖੇ ਸਥਿਤ ਸਰਕਾਰੀ ਗਊਸ਼ਾਲਾ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਜਿੱਥੇ ਕੀ ਚਾਰਾ ਨਾ ਹੋਣ ਕਰ ਕੇ ਅਤੇ ਸ਼ੈਡ ਨਾ ਹੋਣ ਕਰਕੇ ਗਾਉਆ ਦੀ ਬਹੁਤ ਹੀ ਬੁਰੀ ਤਰੀਕੇ ਨਾਲ ਭੁੱਖ ਅਤੇ ਠੰਡ ਲੱਗਣ ਨਾਲ ਤੜਫ ਤੜਫ ਕੇ ਮੌਤ ਹੋ ਰਹੀ ਹੈ ਜਿੱਥੇ ਇੱਕ ਪਾਸੇ ਉਥੋਂ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਗਊਸ਼ਾਲਾ ਵਿੱਚ ਨਾ ਤਾਂ ਚਾਰਾ ਬੀਜਿਆ ਜਾ ਰਿਹਾ ਹੈ ਅਤੇ ਨਾ ਹੀ ਸ਼ੈੱਡ ਪਾਈ ਜਾ ਰਹੀ ਹੈ ਜਿਸ ਕਰਕੇ ਗਊਆਂ ਦੀ ਬੁਰੇ ਤਰੀਕੇ ਨਾਲ ਤੜਫ-ਤੜਫ ਕੇ ਮੌਤ ਹੋ ਰਹੀ ਹੈ ਉਥੇ ਹੀ ਦੂਜੇ ਪਾਸੇ ਸਮਾਜ ਸੇਵਕ ਕੁਲਵੰਤ ਸਿੰਘ ਬਾਬਾ ਦਾ ਕਹਿਣਾ ਹੈ ਕਿ ਉਹ ਕਾਫੀ ਸਮੇਂ ਤੋਂ ਇਸ ਗਊਸ਼ਾਲਾ ਵਿੱਚ ਆ ਰਹੇ ਹਨ ਅਤੇ ਗਊਆਂ ਲਈ ਸਰਕਾਰਾਂ ਨੂੰ ਮਦਦ ਦੀ ਅਪੀਲ ਕਰ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਇੱਥੇ ਜੋ ਗਊਆਂ ਦਾ ਹਾਲ ਹੈ ਉਹ ਦੇਖਣ ਯੋਗ ਨਹੀਂ ਉਨ੍ਹਾਂ ਨੇ ਕਿਹਾ ਕਿ ਇਥੇ ਇੱਕ ਸ਼ੈੱਡ ਹੈ ਜੋ ਕਿ 70 ਗਾਉਂਆ ਦੀ ਹੈ ਪਰ ਪੂਰੇ ਗਾਉਸਾਲਾਂ ਵਿਚ 500 ਗਊਆ ਹਨ ਜਿਸ ਕਰਕੇ ਬਾਕੀ ਗਾਉਆ ਨੂੰ ਬਾਹਰ ਹੀ ਸੌਣਾ ਪੈਂਦਾ ਹੈ ਅਤੇ ਠੰਡ ਲੱਗਣ ਨਾਲ ਉਹ ਬਿਮਾਰ ਹੋ ਕੇ ਮਰ ਰਹੀਆਂ ਹਨ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਥੇ ਕੰਮ ਕਰ ਰਹੇ ਰਣਧੀਰ ਸਿੰਘ ਨੇ ਕਿਹਾ ਕਿ ਇਹ ਸਰਕਾਰੀ ਗਊਸ਼ਾਲਾ ਹੈ ਅਤੇ ਇੱਥੇ 500 ਦੇ ਕਰੀਬ ਦਾ ਗਊਆ ਹਨ ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰੀ ਗਊਸ਼ਾਲਾ ਹੈ ਜਿਸ ਕਰਕੇ ਲੋਕ ਆਪਣੀਆਂ ਗਊਆ ਇਥੇ ਛੱਡ ਜਾਂਦੇ ਹਨ ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਗਊਆਂ ਏਥੇ ਛੱਡ ਜਾਂਦੇ ਹਨ ਉਹ ਚੰਗੀ ਹਾਲਤ ਵਿਚ ਨਹੀਂ ਹੁੰਦੀਆਂ ਅਸੀਂ ਉਹਨਾਂ ਦੀ ਦੇਖਭਾਲ ਲਈ ਜਿਹੜੀਆਂ ਸਹੂਲਤਾਂ ਚਾਹੀਦੀਆਂ ਹਨ ਉਹ ਨਹੀਂ ਹੁੰਦੀ ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਪੂਰਾ ਚਾਰਾ ਨਹੀਂ ਹੈ ਅਤੇ ਗਊਆ ਲਈ ਸ਼ੈੱਡ ਵੀ ਨਹੀਂ ਹੈ ਜਿਸ ਕਰਕੇ ਗਊਆ ਦੀ ਠੰਡ ਲੱਗਣ ਨਾਲ ਅਤੇ ਭੁੱਖ ਨਾਲ ਮੌਤ ਹੋ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡ ਰਹੇ, ਸ਼ਹਿਰ ਦੇ ਅਤੇ ਗਊਆਂ ਦੀ ਪੂਰੀ ਤਰ੍ਹਾਂ ਦੇਖਭਾਲ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲੋਂ ਬੰਦੇ ਵੀ ਘੱਟ ਹਨ ਅਤੇ ਪੂਰਿਆ ਸਹੂਲਤਾਂ ਨਹੀਂ ਹਨ ਫਿਰ ਵੀ ਅਸੀਂ ਮਿਹਨਤ ਕਰ ਰਹੇ ਹਾਂ ਅਤੇ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਲਗਾਤਾਰ ਕਰਦੇ ਹਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਹਨਾਂ ਲਈ ਚੰਗੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ।

ਰਣਧੀਰ ਸਿੰਘ (ਕਰਮਚਾਰੀ)

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵਕ ਕੁਲਵੰਤ ਸਿੰਘ ਬਾਬਾ ਨੇ ਕਿਹਾ ਕਿ ਆਮ ਲੋਕਾਂ ਵਲੋ ਗਊਆ ਦੇ ਨਾਮ ਤੇ ਟੈਕਸ ਦਿੱਤਾ ਜਾਂਦਾ ਹੈ ਪਰ ਟੈਕਸ ਦਾ ਸਹੀ ਇਸਤੇਮਾਲ ਨਹੀਂ ਹੋ ਰਿਹਾ ਉਨ੍ਹਾਂ ਨੇ ਕਿਹਾ ਕਿ ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿਖੇ ਸਥਿੱਤ ਗਊਸ਼ਾਲਾ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਉਨ੍ਹਾਂ ਨੇ ਕਿਹਾ ਕਿ ਇਥੇ ਪੂਰਾ ਚਾਰਾ ਨਹੀਂ ਹੈ ਅਤੇ ਸ਼ੈੱਡ ਵੀ ਨਹੀਂ ਹੈ ਜਿਸ ਕਰਕੇ ਗਊਆਂ ਨੂੰ ਬਾਹਰ ਹੀ ਸੌਣਾ ਪੈਂਦਾ ਹੈ ਜਿਹੜੀ ਇਕ ਸ਼ੈੱਡ ਹੈ ਉਹ ਸਿਰਫ 70 ਗਊਆ ਲਈ ਹੈ ਪਰ ਪੂਰੀ ਗਊਸ਼ਾਲਾ ਵਿਚ 500 ਦੇ ਕਰੀਬ ਗਊਆ ਹਨ ਜਿਸ ਕਰਕੇ ਬਾਕੀ ਗਊਆਂ ਨੂੰ ਖੁੱਲ੍ਹੇ ਆਸਮਾਨ ਹੇਠ ਸੋਣਾ ਪੈਂਦਾ ਹੈ ਉਹਨਾਂ ਨੇ ਕਿਹਾ ਕਿ ਇਸ ਲਈ ਗਊਆਂ ਨੂੰ ਠੰਢ ਨਾਲ ਅਤੇ ਭੁੱਖ ਨਾਲ ਦਰਦਨਾਕ ਮੌਤ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੇ ਕਿਹਾ ਕਿ ਰੋਜ਼ ਹੀ ਇੱਥੇ ਗਊਆਂ ਦੀ ਮੌਤ ਹੋ ਰਹੀ ਹੈ ਪਰ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ ਉਨ੍ਹਾਂ ਨੇ ਬੇਨਤੀ ਕੀਤੀ ਕਿ ਸਮਾਜ ਸੇਵੀ ਸੰਸਥਾਵਾਂ ਅੱਗੇ ਆਉਣ ਅਤੇ ਗਊਆਂ ਲਈ ਆਪਣਾ ਫਰਜ਼ ਨਿਬਾਉਣ ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਅਤੇ ਗਊਸ਼ਾਲਾ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਗਊਆਂ ਦੀ ਮੌਤ ਨਾ ਹੋਵੇ।

ਕੁਲਵੰਤ ਸਿੰਘ ਬਾਬਾ (ਸਮਾਜ ਸੇਵਕ)

Leave a Reply

Your email address will not be published. Required fields are marked *