ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਾਨੌਰ ਦੇ ਵਿਦਿਆਰਥੀ ਨੇ ਨੈਸ਼ਨਲ ਪੱਧਰ ਦੇ ਮੁਕਾਬਲੇ ਵਿਚ ਮਾਰੀਆਂ ਮੱਲੵਾਂ ਕਲਾਨੌਰ

ਗੁਰਦਾਸਪੁਰ ਪੰਜਾਬ ਮਾਝਾ

ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਾਨੌਰ ਦੇ ਗਿਆਰਵੀਂ ਜਮਾਤ ਦੇ ਵਿਦਿਆਰਥੀ ਗੁਰਸਿਮਰਨਜੀਤ ਸਿੰਘ ਵਾਸੀ ਪਿੰਡ ਕੋਟ ਮੀਆਂ ਸਾਹਿਬ ਨੇ ਨੈਸ਼ਨਲ ਇੰਡੀਆ ਪਾਵਰ ਲਿਫਟਿੰਗ ਚੈਂਪੀਅਨਸ਼ਿਪ 2022-23 ਵਿੱਚ ਇੱਕ ਸੋਨੇ ਦਾ ਅਤੇ ਦੋ ਕਾਂਸੀ ਦੇ ਤਗ਼ਮੇ ਹਾਸਲ ਕੀਤੇ। ਗੁਰਸਿਮਰਨਜੀਤ ਸਿੰਘ ਨੇ ਅੰਡਰ 17 ਵਿੱਚ 74 ਕਿਲੋਗ੍ਰਾਮ ਭਾਰ ਵਰਗ ਵਿਚ 20 ਰਾਜਾਂ ਦੇ ਖਿਡਾਰੀਆਂ ਨਾਲ ਮੁਕਾਬਲੇ ਵਿਚ ਪੁਜੀਸ਼ਨਾਂ ਹਾਸਿਲ ਕਰਕੇ ਸਕੂਲ , ਮਾਤਾ-ਪਿਤਾ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਨੈਸ਼ਨਲ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਆਪਣੇ ਪਿਤਾ ਸਰਦਾਰ ਚਰਨ ਕਮਲ ਸਿੰਘ ਫੁੱਫੜ ਸਰਦਾਰ ਭਗਵੰਤ ਸਿੰਘ ਸਮੇਤ ਸਕੂਲ ਵਿੱਚ ਪਹੁੰਚਣ ਤੇ ਗੁਰਸਿਮਰਨਜੀਤ ਸਿੰਘ ਨੂੰ ਸਕੂਲ ਦੇ ਅਧਿਆਪਕਾਂ ਲੈਕਚਰਾਰ ਗੁਰਮੀਤ ਸਿੰਘ ਬਾਜਵਾ ਸਟੇਟ ਐਵਾਰਡੀ ਤੇ , ਕੋਚ ਅਧਿਆਪਕ ਸ੍ਰੀ ਸੰਜੀਵ ਕੁਮਾਰ ਤੁਲੀ ਜੀ ਅੰਤਰਰਾਸ਼ਟਰੀ ਅੈਵਾਰਡੀ, ਤੇ ਲੈਕਚਰਾਰ ਸਤਬੀਰ ਸਿੰਘ ,ਪੰਜਾਬੀ ਮਾਸਟਰ ਸ਼੍ਰੀ ਦਲਜੀਤ ਪਾਲ ਨੇ ਗੁਰਸਿਮਰਨਜੀਤ ਸਿੰਘ ਨੂੰ ਮੁਬਾਰਕਬਾਦ ਦਿੱਤੀ ਤੇ ਉਸ ਨੂੰ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗੁਰਸਿਮਰਨਜੀਤ ਸਿੰਘ ਨੇ ਕਿਹਾ ਕਿ ਮੈਨੂੰ ਮੇਰੇ ਮਾਪਿਆਂ ਤੋਂ ਇਲਾਵਾ ਸਾਡੇ ਅਧਿਆਪਕਾਂ ਗੁਰਮੀਤ ਸਿੰਘ ਬਾਜਵਾ, ਸੰਜੀਵ ਕੁਮਾਰ ਤੁਲੀ, ਲੈਕਚਰਾਰ ਸਤਬੀਰ ਸਿੰਘ ਸਮੇਤ ਸਾਰੇ ਹੀ ਅਧਿਆਪਕਾਂ ਨੇ ਉਤਸ਼ਾਹਿਤ ਕੀਤਾ ਤਾਂ ਹੀ ਅੱਜ ਮੈਂ ਇਸ ਪੱਧਰ ਦੀ ਚੈਂਪੀਅਨਸ਼ਿਪ ਜਿੱਤਣ ਵਿੱਚ ਕਾਮਯਾਬ ਹੋਇਆ ਹਾਂ।,ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ l

Leave a Reply

Your email address will not be published. Required fields are marked *