ਬਟਾਲਾ- ਕਾਦੀਆ ਮੁਖ ਮਾਰਗ ਤੇ ਬੀਤੀ ਦੇਰ ਇਕ ਦਰਦਨਾਕ ਸੜਕ ਹਾਦਸੇ ਚ ਦੋ ਨੌਜਵਾਨਾਂ ਦੀ ਮੌਕੇ ਤੇ ਹੋਈ ਮੌਤ – ਉਥੇ ਹੀ ਸੜਕ ਹਾਦਸਾ ਕਾਦੀਆ ਤੋਂ ਆ ਰਹੀ ਇਕ ਕਾਰ ਅਤੇ ਗੰਨੇ ਦੀ ਭਰੀ ਟਰੈਕਟਰ ਟਰਾਲੀ ਨਾਲ ਟੱਕਰ ਹੋਣ ਦੇ ਚਲਦੇ ਹੋਇਆ | ਉਥੇ ਹੀ ਭਿਆਨਕ ਹਾਦਸਾ ਚ ਕਾਰ ਸਵਾਰ ਤਿੰਨ ਨੌਜਵਾਨਾਂ ਵਿੱਚੋ ਦੋ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖਮੀ ਹੈ, ਜਿਸਨੂੰ ਇਲਾਜ ਲਈ ਅਮ੍ਰਿਤਸਰ ਰੈਫਰ ਕੀਤਾ ਗਿਆ,ਉਥੇ ਹੀ ਇਸ ਮਾਮਲੇ ਚ ਪੁਲਿਸ ਥਾਣਾ ਸੇਖਵਾਂ ਚ ਮਾਮਲਾ ਦਰਜ ਕਰ ਅਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਦਕਿ ਟਰੈਕਟਰ ,ਟਰਾਲੀ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ |
ਇਸ ਹਾਦਸੇ ਚ ਦੋ ਨੌਜਵਾਨਾਂ ਦੀ ਮੌਤ ਹੋਈ ਜਿਹਨਾਂ ਚੋ ਇਕ ਨੌਜਵਾਨ ਕਸ਼ਮੀਰ ਦਾ ਰਹਿਣ ਵਾਲਾ ਉਵੇਸ਼ ਅਹਿਮਦ ਹੈ ਜੋ ਕਾਦੀਆ ਵਿਚ ਅਹਿਮਦੀਆ ਜਮਾਤ ਦੇ ਸਲਾਨਾ ਜਲਸੇ ਵਿਚ ਸ਼ਾਮਿਲ ਹੋਣ ਕਸ਼ਮੀਰ ਤੋਂ ਆਏ ਸੀ ਅਤੇ ਦੂਸਰਾ ਮਰਨ ਵਾਲਾ ਨੌਜਵਾਨ 18 ਸਾਲ ਦਾ ਅਨਮੋਲ ਕਾਦੀਆ ਦਾ ਰਹਿਣ ਵਾਲਾ ਹੈ ,ਹਾਦਸੇ ਵਿਚ ਮਰਨ ਵਾਲੇ ਨੌਜਵਾਨ ਅਨਮੋਲ ਦੇ ਪਰਿਵਾਰਕ ਮੈਬਰਾਂ ਦਾ ਕਹਿਣ ਹੈ ਕੇ ਅਨਮੋਲ ਆਪਣੇ ਦੋਸਤਾਂ ਉਵੇਸ ਅਹਮਦ ਵਾਨੀ ਅਤੇ ਬਾਸਤ ਨਾਲ ਕਾਰ ਤੇ ਸਵਾਰ ਹੋਕੇ ਬਟਾਲਾ ਘੁੰਮਣ ਗਏ ਸੀ ਦੇਰ ਰਾਤ ਵਾਪਸੀ ਸਮੇ ਗੰਨੇ ਦੀ ਭਰੀ ਟਰਾਲੀ ਅਚਾਨਕ ਕਾਰ ਨਾਲ ਟਕਰਾਉਣ ਕਾਰਨ ਵਾਪਰੇ ਹਾਦਸੇ ਵਿਚ ਅਨਮੋਲ ਅਤੇ ਉਵੇਸ ਦੀ ਮੌਤ ਹੋ ਗਈ ਅਤੇ ਬਾਸ਼ੱਤ ਗੰਭੀਰ ਜ਼ਖਮੀ ਹੈ |
ਜਗਦੀਸ਼ ਅਤੇ ਸਾਬਾ ( ਅਨਮੋਲ ਦੇ ਪਰਿਵਾਰਿਕ ਮੈਂਬਰ)
ਓਧਰ ਸਿਵਿਲ ਹਸਪਤਾਲ ਦੇ ਚ ਪੁਲਿਸ ਥਾਣਾ ਸੇਖਵਾਂ ਦੇ ਪੁਲਿਸ ਅਧਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਮਰਨ ਵਾਲੇ ਦੋਵਾ ਨੌਜਵਾਨਾਂ ਦੀਆਂ ਲਾਸ਼ਾ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਉਹਨਾਂ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ ਉਥੇ ਹੀ ਉਹਨਾਂ ਦੱਸਿਆ ਕਿ ਮਰਨ ਵਾਲਾ ਉਵੇਸ ਅਹਮਦ ਕਸ਼ਮੀਰ ਦਾ ਰਹਿਣ ਵਾਲਾ ਸੀ ਅਤੇ ਅਨਮੋਲ ਕਾਦੀਆ ਦਾ ਅਤੇ ਜੋ ਤੀਸਰੇ ਨੌਜਵਾਨ ਗੱਡੀ ਚਲਾ ਰਿਹਾ ਸੀ ਉਹ ਇਸ ਹਾਦਸੇ ਚ ਗੰਭੀਰ ਜ਼ਖਮੀ ਹੈ ਅਤੇ ਉਸਦੀ ਹਾਲਾਤ ਗੰਭੀਰ ਦੇਖਦੇ ਹੋਏ ਉਸਨੂੰ ਇਲਾਜ ਲਈ ਅਮ੍ਰਿਤਸਰ ਦਾਖਿਲ ਕਰਵਾਇਆ ਗਿਆ ਹੈ |
ਸੁਖਦੇਵ ਸਿੰਘ ( ਜਾਂਚ ਅਧਕਾਰੀ ਪੁਲਿਸ ਥਾਣਾ ਸੇਖਵਾਂ )