ਪ੍ਰੋਗਰਾਮ ਵਿਚ ਆਏ ਮਹਿਮਾਨਾਂ ਦੇ ਸਵਾਗਤ ਲਈ ਪਹਿਲੀ ਜਮਾਤ ਦੇ ਵਿੱਦਿਆਰਥੀਆਂ ਨੇ ਸਵਾਗਤੀ ਗੀਤ ਤੇ ਡਾਂਸ ਪੇਸ਼ ਕੀਤਾ | ਐੱਲ ਕੇ ਜੀ ਤੇ ਨਰਸਰੀ ਦੇ ਬੱਚਿਆਂ ਨੇ ਪ੍ਰੋਗਰਾਮ ਨੂੰ ਦਰਸ਼ਕਾਂ ਲਈ ਬਹੁੱਤ ਦਿਲਕਸ਼ ਬਣਾਇਆ| ਤੀਜੀ ਜਮਾਤ ਦੇ ਵਿਦਿਆਰਥੀਆ ਵੱਲੋਂ ਵੀ ਸ਼ਬਦ ਕੀਰਤਨ ਵਿਚ ਰੌਝਾਨ ਦਿਖਾਇਆ ਗਿਆ | ਚੋਥੀ ਤੇ ਪੰਜਵੀ ਜਮਾਤ ਦੇ ਵਿਦਿਆਰਥੀਆ ਵੱਲੋਂ ਵੀ ਆਪਣੇ ਪੰਜਾਬੀ ਸੱਭਿਆਚਾਰ ਨੂੰ ਧਿਆਨ ਵਿਚ ਰੱਖਦੇ ਹੋਏ ( ਰੰਗਲਾ ਪੰਜਾਬ ) ਤੇ ਝਾਂਜਰਾਂ ਮੁਲਤਾਨ ਤੋਂ ਗੀਤ ਤੇ ਪੇਸ਼ਕਸ਼ ਦਿਖਾਈ ਗਈ | ਇਸ ਤੋਂ ਬਾਅਦ ਛੇਵੀਂ ਤੇ ਸੱਤਵੀ ਜਮਾਤ ਦੇ ਵਿਦਿਆਰਥੀਆ ਵੱਲੋਂ ( ਸਟੇਟ ਡਾਂਸ) ਪੇਸ਼ ਕੀਤਾ ਗਿਆ | ਅੱਠਵੀ ਜਮਾਤ ਦੇ ਬੱਚਿਆਂ ਵੱਲੋ ਇਕ ਸਕਿਟ ( ਵਿਦਿਆ ਦੀ ਮਹਤੱਤਾ) ਦੀ ਪੇਸ਼ਕਾਰੀ ਕਿਤੁੀ ਗਈ| ਜਿਸਦੀ ਮੁਖ ਮਹਿਮਾਨ ਤੇ ਹੋਰ ਸਮਾਗਮ ਵਿਚ ਸ਼ਾਮਿਲ ਹੋਇਆਂ ਦਰਸ਼ਕਾਂ ਨੇ ਸ਼ਲਾਂਘਾ ਕੀਤੀ | ਇਸ ਦੌਰਾਨ ਪ੍ਰਿਸੀਪਲ ਜਸਪ੍ਰੀਤ ਵੱਲੋਂ ਸਕੂਲ ਦੀਆ ਵੱਖ ਵੱਖ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਬਾਰੇ ਰਿਪੋਰਟ ਪੜੀ ਗਈ ਜਿਸ ਵਿਚ ਓਹਨਾ ਨੇ ਬਚਿਆ ਵੱਲੋਂ ਕੀਤੇ ਗਏ ਸਹਿਜ ਪਾਠ , ਦਸਤਾਰ ਬੰਧੀ ਤੇ ਹਫ਼ਤਾਵਾਰ ਕਰਾਏ ਜਾਣ ਵਾਲੇ ਮੁਕਾਬਲਿਆਂ ਬਾਰੇ ਦਸਿਆ | ਇਸ ਤੋਂ ਬਾਅਦ ਵਿਦਿਆਰਥੀਆ ਨੂੰ ਮੁਖ ਮਹਿਮਾਨ ਡਾਕਟਰ ਹਰਕੰਵਲਦੀਪ ਕੌਰ ਚੀਮਾ ਤੇ ਡਾਕਟਰ ਗੁਰਕੀਰਤ ਕੌਰ ਚੀਮਾ ਜੀ ਵੱਲੋਂ ਟ੍ਰਾੱਫੀਆ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਨਾਲ ਵਿਦਿਆਰਥੀਆ ਵੱਲੋ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਇਕ ਸ਼ਬਦ ਪੇਸ਼ ਕੀਤਾ ਗਿਆ | ਵਿਦਿਆਰਥੀਆ ਵੱਲੋ ਪਾਇਆ ਪੰਘੜਾ ਤੇ ਗਿੱਧਾ ਸਮਾਗਮ ਦਾ ਮੁਖ ਆਕਰਸ਼ਣ ਬਣਿਆ | ਸਮਾਗਮ ਵਿਚ ਆਏ ਮਹਿਮਾਨਾਂ ਨੂੰ ਚੇਅਰਮੈਨ ਸਰਦਾਰ ਬਲਵਿੰਦਰ ਸਿੰਘ ਚੀਮਾ ਵੱਲੋਂ ਸਵਾਗਤ ਵਿਚ ਟਰਾਫੀਆਂ ਦਿਤੀਆਂ ਗਈਆਂ| ਸਮਾਗਮ ਵਿਚ ਆਏ ਮੁਖ ਮਹਿਮਾਨਾਂ ਵੱਲੋ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਭਾਸ਼ਣ ਵੀ ਦਿਤੇ ਗਏ | ਸਮਾਗਮ ਚ ਆਏ ਮਹਿਮਾਨਾਂ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ | ਇਸ ਮੌਕੇ ਚ ਸ਼ਾਮਲ ਹੋਏ ਮਹਿਮਾਨਾਂ ਚ ਗੁਰਮੀਤ ਸਿੰਘ ਚੀਮਾ , ਆਸਾ ਸਿੰਘ ਘੁੰਮਣ ਜੀ , ਮਿਸਟਰ ਰਾਜਿੰਦਰ ਸ਼ਰਮਾ , ਤਲਵਿੰਦਰ ਸਿੰਘ ਨਾਗਪਾਲ , ਮਾਸਟਰ ਰਾਜਪਾਲ , ਸਰਦਾਰ ਰਾਜਿੰਦਰ ਪਾਲ ਘੁੰਮਣ ਮਾਸਟਰ ਮੱਖਣ ਸਿੰਘ,ਜਸਪ੍ਰੀਤ ਸਿੰਘ ਗੁਰਾਇਆ, ਸਰਪੰਚ ਮੋਹਨ ਸਿੰਘ ਡਾਲਾ,ਰਜਿੰਦਰਪਾਲ ਸਿੰਘ ਘੁੰਮਣ, ਲਵ ਧਵਨ,ਗੁਰਵਿੰਦਰ ਸਿੰਘ ਬਾਜਵਾ,ਬਲਵਿੰਦਰ ਬਜਾਜ,ਪਿ੍ੰਸੀਪਲ ਦਾਸ, ਪਿ੍ੰਸੀਪਲ ਬਲਵਿੰਦਰ ਸਿੰਘ ਚੀਮਾ ਖੱਸਣ ,ਕਮਲਜੀਤ ਸਿੰਘ ਡੱਲੀ,ਅਮਰਦੀਪ ਸਿੰਘ ਚੀਮਾ,ਦਵਿੰਦਰ ਸਿੰਘ ਯੂਕੇ ਅਸ਼ੋਕ ਕੁਮਾਰ,ਸੋਹਣ ਲਾਲ, ਵੱਲੋ ਵਿਦਿਆਰਥੀਆ ਦੀ ਹੋਂਸਲਾ ਅਫ਼ਜਾਈ ਕੀਤੀ ਗਈ | ਸਮਾਗਮ ਚ ਸ਼ਾਮਲ ਹੋਏ ਵਿਦਿਆਰਥੀਆ ਤੇ ਮਾਪਿਆਂ ਵੱਲੋ ਪ੍ਰੋਗਰਾਮ ਦੀ ਸ਼ਲਾਂਘਾ ਕੀਤੀ ਗਈ |


