ਰਿਪੋਰਟਰ_ਰੋਹਿਤ ਗੁਪਤਾ
ਦਿੱਲੀ ਕਟੜਾ ਹਾਈਵੇ ਦੇ ਲਈ ਐਕੁਆਇਰ ਕੀਤੀ ਜ਼ਮੀਨ ਦੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜਲਾਲਪੁਰ ਵਿਖੇ ਐਸ ਡੀ ਐਮ ਗੁਰਦਾਸਪੁਰ ਅਤੇ ਪੁਲਿਸ ਅਧਿਕਾਰੀ ਜਦੋਂ ਜ਼ਮੀਨ ਦੀ ਨਿਸ਼ਾਨਦੇਹੀ ਕਰਣ ਲਈ ਮਸ਼ੀਨਾਂ ਲੈ ਕੇ ਪਹੁੰਚੇ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਨੂੰ ਰੋਕ ਦਿੱਤਾ ਗਿਆ ਅਤੇ ਮਸ਼ੀਨਾਂ ਅੱਗੇ ਧਰਨਾ ਲਗਾ ਕੇ ਬੈਠ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂਆ ਨੇ ਦੱਸਿਆ ਕਿ ਅੱਜ ਸਵੇਰੇ ਛੇ ਵਜੇ ਦੇ ਕਰੀਬ ਐਸ ਡੀ ਐਮ ਅਮਨਦੀਪ ਕੌਰ ਘੁੰਮਣ ਪੁਲਿਸ ਅਧਿਕਾਰੀਆਂ ਨੂੰ ਨਾਲ ਲੈ ਕੇ ਮਸ਼ੀਨਾਂ ਸਮੇਤ ਪਿੰਡ ਜਲਾਲਪੁਰ ਵਿਖੇ ਕਿਸਾਨਾ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਣ ਲਈ ਪਹੁੰਚੇ ਸਨ, ਜਿਸਦੇ ਚਲਦੇ ਕਿਸਾਨ ਜਥੇਬੰਦੀਆਂ ਵੱਲੋਂ ਮਸ਼ੀਨਾਂ ਨੂੰ ਰੋਕ ਦਿੱਤਾ ਅਤੇ ਇਨ੍ਹਾਂ ਅੱਗੇ ਧਰਨਾ ਲਗਾ ਕੇ ਬੈਠ ਗਏ ਉਨ੍ਹਾਂ ਕਿਹਾ ਗਿਆ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਜਮੀਨਾਂ ਦਾ ਜਦੋਂ ਤੱਕ ਠੀਕ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਉਧੇ ਤੱਕ ਜ਼ਮੀਨਾਂ ਦੀ ਨਾ ਤਾਂ ਨਿਸ਼ਾਨਦੇਹੀ ਕਰਨ ਦਿੱਤੀ ਜਾਵੇਗੀ ਅਤੇ ਨਾ ਹੀ ਕਬਜ਼ੇ ਕਰਣ ਦਿੱਤੇ ਜਾਣਗੇ। ਅੱਜ ਵੀ ਉਸ ਦੇ ਚਲਦੇ SDM ਵੱਲੋ ਇਨਾਂ ਕਿਸਾਨਾਂ ਦੀ ਜ਼ਮੀਨ ਦੀ ਨਿਸ਼ਾਨਦੇਹੀ ਅਤੇ ਕੁਝ ਜ਼ਮੀਨਾਂ ਤੇ ਕਬਜ਼ਾ ਕੀਤਾ ਜਾ ਰਿਹਾ ਸੀ ਜਿਸ ਨੂੰ ਕਿਸਾਨਾਂ ਨੇ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਐਸ ਡੀ ਐਮ ਨੂੰ ਵੀ ਕਿਹਾ ਹੈ ਕਿ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਲ ਕਿਸਾਨਾਂ ਦੀ ਮੀਟਿੰਗ ਕਰਾ ਦਿੱਤੀ ਜਾਵੇ।ਕਿਸਾਨਾਂ ਨੇ ਕਿਹਾ ਕਿ ਜਦ ਤੱਕ ਉਨ੍ਹਾਂ ਨੂੰ ਪੂਰਾ ਮੁਆਵਜ਼ਾ ਨਹੀਂ ਮਿਲਦਾ ਉਨੀਂ ਦੇਰ ਤੱਕ ਪ੍ਰਸ਼ਾਸਨ ਨੂੰ ਜ਼ਮੀਨਾਂ ਉਪਰ ਕਬਜਾ ਨਹੀਂ ਕਰਨ ਦਿੱਤਾ ਦਿੱਤਾ ਜਾਵੇਗਾ।
ਕਿਸਾਨ ਆਗੂ

