ਗੁਰਦਾਸਪੁਰ ਸੁਸ਼ੀਲ ਕੁਮਾਰ ਬਰਨਾਲਾ-:
ਜੈ ਮਾਂ ਚਿੰਤਪੁਰਨੀ ਜਾਗਰਣ ਸੇਵਾ ਸੋਸਾਇਟੀ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਮਾਂ ਭਗਵਤੀ ਦੀ ਅਪਾਰ ਕਿਰਪਾ ਨਾਲ ਇੱਕ ਅਪ੍ਰੈਲ ਸਨੀਵਾਰ ਰਾਤ ਨੂੰ ਯੂਨੀਵਰਸਿਟੀ ਇਨਕਲੇਵ ਅਤੇ ਹਿਮਾਚਲ ਕਾਲੋਨੀ ਲੱਧੇਵਾਲੀ ਜਲੰਧਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਪਹਿਲਾ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਮਨੋਹਰ ਧਾਰੀਵਾਲ ਅਤੇ ਰੇਸ਼ਮ ਜੁਗਾੜੀ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਇਸ ਵਿਸ਼ਾਲ ਭਗਵਤੀ ਜਾਗਰਣ ਵਿੱਚ ਇੰਟਰਨੈਸ਼ਨਲ ਗਾਇਕਾ ਸੁਦੇਸ਼ ਕੁਮਾਰੀ , ਮਾਸਾ ਅਲੀ, ਸੋਨੀ ਸਾਗਰ ,ਨੇਕ ਹੰਸ ,ਲਖਵਿੰਦਰ ਲੱਖਾ,ਮਹੰਤ ਸੁਦਾਗਰ ਮੱਲ ਕੋਮਲ ,ਸਾਰੰਗ ਵਿੱਕੀ ,ਗਾਇਕਾ ਰਿਹਾਨਾ ਭੱਟੀ ,ਕਪਿਲ ਕੋਹਲੀ ਆਰਟ ਗਰੁੱਪ ,ਐਂਕਰ ਰਾਕੇਸ਼ ਕੇਸ਼ੂ ਸਮੇਤ ਹੋਰ ਕਈ ਕਲਾਕਾਰ ਭਗਵਤੀ ਜਾਗਰਣ ਵਿੱਚ ਹਾਜਰੀ ਭਰਨਗੇ ।ਇਸ ਭਗਵਤੀ ਜਾਗਰਣ ਵਿੱਚ ਸਾਈਂ ਮਧੂ ਜੀ ਜਲੰਧਰ ਵਾਲੇ , ਵਿਸ਼ਵ ਪ੍ਰਸਿੱਧ ਕਮੇਡੀਅਨ ਭੋਟੂ ਸ਼ਾਹ ,ਸ਼੍ਰੀ ਅਮਨ ਅਰੋੜਾ ਵਿਧਾਇਕ ਜਲੰਧਰ ਸੈਂਟਰਲ, ਸ਼੍ਰੀ ਮਨੋਰੰਜਨ ਕਾਲੀਆ ਸਾਬਕਾ ਮੰਤਰੀ, ਸ਼੍ਰੀ ਰਾਜਿੰਦਰ ਬੇਰੀ ਸਾਬਕਾ ਵਿਧਾਇਕ,ਸ਼੍ਰੀ ਸੀਤਲ ਵਿੱਜ ਪ੍ਰਧਾਨ ਦੇਵੀ ਤਲਾਬ ਮੰਦਿੰਰ ਪ੍ਰਬੰਧਕ ਕਮੇਟੀ ਜਲੰਧਰ ,ਸ਼੍ਰੀ ਰਾਜੇਸ਼ ਵਿੱਜ ਚੇਅਰਮੈਨ ਸ਼੍ਰੀ ਦੇਵੀ ਤਾਲਾਬ ਮੰਦਿਰ ਪ੍ਰਬੰਧਕ ਕਮੇਟੀ ਜਲੰਧਰ,ਸ਼ਮਸ਼ੇਰ ਸਿੰਘ ਖਹਿਰਾ ਕੌਂਸਲਰ ਹਾਜਿਰ ਹੋਣਗੇ ।ਇਸ ਭਗਵਤੀ ਜਾਗਰਣ ਵਿੱਚ ਵਿਸ਼ੇਸ਼ ਸਹਿਯੋਗ ਨਿਕ ਸਿੰਘ ਖੇਲਾ ਯੂ ਐੱਸ ਏ ,ਡਾਕਟਰ ਰਾਜ ਪਾਲ , ਐਸ ਐਸ ਸਹੋਤਾ ,ਬਿਹਾਰੀ ਲਾਲ ਬਿਲਡਰ ,ਰੇਸ਼ਮ ਜੁਗਾੜੀ,ਪ੍ਰੀਤਮ ਸਿੰਘ, ਚੇਅਰਮੈਨ ਬੀਬਾ ਜਸਵੀਰ ਕੌਰ ਦਿਓਲ ਜੀ ਦੇ ਸਹਿਯੋਗ ਸਦਕਾ ਸੁਖਮਨੀ ਸੋਸਾਇਟੀ ਬੀਬੀਆਂ ਗੁਰਦਵਾਰਾ ਸ਼੍ਰੀ ਸਿੰਘ ਸਭਾ ਯੂਨੀਵਰਸਿਟੀ ਇਨਕਲੇਵ ਅਤੇ ਭਜਨ ਮੰਡਲੀ ਸੱਤਿਆ ਨਰਾਇਣ ਮੰਦਿਰ ਹਿਮਾਚਲ ਕਾਲੋਨੀ,ਇੰਟਰਨੈਸ਼ਨਲ ਗਾਇਕਾ ਸੁਦੇਸ਼ ਕੁਮਾਰੀ,ਰੇਸ਼ਮ ਜੁਗਾੜੀ, ਬਿਹਾਰੀ ਲਾਲ ਬਿਲਡਰ ਅਤੇ ਸਮੂਹ ਨਗਰ ਨਿਵਾਸੀਆਂ ਦਾ ਹੈ।ਇਸ ਭਗਵਤੀ ਜਾਗਰਣ ਦਾ ਲਾਈਵ ਟੈਲੀਕਾਸਟ ਪੰਜਾਬ 99 ਤੇ ਮਿਊਜਕ ਮਾਈਡ ਰੇਸ ਵੱਲੋ ਕੀਤਾ ਜਾਵੇਗਾ।