ਮਾਨਯੋਗ ਮੁੱਖ ਮੰਤਰੀ, ਪੰਜਾਬ ਜੀ ਵੱਲੋਂ ਐਲਾਨੇ “ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਤਹਿਤ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਮਾਨਯੋਗ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਾਰਡਰ ਰੇਂਜ, ਅੰਮ੍ਰਿਤਸਰ ਜੀ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾ ਅਨੁਸਾਰ ਥਾਣਾ ਭੈਣੀ ਮੀਆਂ ਖਾਂ ਵਿਖੇ ਗਰੀਬ ਦਾਸ ਉਰਫ ਗੀਬਾ ਨੂੰ ਕਾਬੂ ਕਰਕੇ ਉਸ ਪਾਸੇ 7500 ਐਮ.ਐਲ ਨਜ਼ਾਇਜ਼ ਸ਼ਰਾਬ ਬ੍ਰਾਮਦ ਕੀਤੀ ਗਈ, ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਬਾ-ਜੁਰਮ 61-1-14 ਆਬਕਾਰੀ ਐਕਟ ਥਾਣਾ ਭੈਣੀ ਮੀਆਂ ਖਾਂ ਵਿਖੇ ਦਰਜ ਰਜਿਸਟਰ ਕੀਤਾ ਗਿਆ। ਥਾਣਾ ਘੁੰਮਣ ਕਲਾਂ ਵਿਖੇ ਵਿਸ਼ਾਲ ਮਸੀਹ ਨੂੰ ਕਾਬੂ ਕਰਕੇ ਉਸ ਪਾਸੋਂ 15000 ਐਮ.ਐਲ ਨਜ਼ਾਇਜ਼ ਸ਼ਰਾਬ ਬ੍ਰਾਮਦ ਕੀਤੀ ਗਈ, ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਬਾ-ਜੁਰਮ 61-1-14 ਆਬਕਾਰੀ ਐਕਟ, 123,62 BNS ਥਾਣਾ ਘੁੰਮਣ ਕਲਾਂ ਵਿਖੇ ਦਰਜ ਰਜਿਸਟਰ ਕੀਤਾ ਗਿਆ। ਥਾਣਾ ਕਲਾਨੌਰ ਵਿਖੇ ਗੁਰਨਾਮ ਲਾਲ ਨੂੰ ਕਾਬੂ ਕਰਕੇ ਉਸ ਪਾਸੋਂ 30000 ਐਮ.ਐਲ ਨਜ਼ਾਇਜ਼ ਸ਼ਰਾਬ ਬ੍ਰਾਮਦ ਕੀਤੀ ਗਈ, ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਬਾ-ਜੁਰਮ 61-1-14 ਆਬਕਾਰੀ ਐਕਟ, 123, 62 BNS ਥਾਣਾ ਕਲਾਨੌਰ ਵਿਖੇ ਦਰਜ ਰਜਿਸਟਰ ਕੀਤਾ ਗਿਆ। ਥਾਣਾ ਸਦਰ ਗੁਰਦਾਸਪੁਰ ਵਿਖੇ ਮੋਹਣੀ ਮਸੀਹ ਨੂੰ ਕਾਬੂ ਕਰਕੇ ਉਸ ਪਾਸੋਂ 11250 ਐਮ.ਐਲ ਨਜ਼ਾਇਜ਼ ਸ਼ਰਾਬ ਬ੍ਰਾਮਦ ਕੀਤੀ ਗਈ, ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਬਾ-ਜੁਰਮ 61-1-14 ਆਬਕਾਰੀ ਐਕਟ, 123, 62 BNS ਥਾਣਾ ਸਦਰ ਗੁਰਦਾਸਪੁਰ ਵਿਖੇ ਦਰਜ ਰਜਿਸਟਰ ਕੀਤਾ ਗਿਆ। ਥਾਣਾ ਦੀਨਾਨਗਰ ਵਿਖੇ 04 ਵੱਖ-ਵੱਖ ਮੁਕੱਦਮਿਆਂ ਵਿੱਚ 1,20,000 ਐਮ.ਐਲ ਨਜ਼ਾਇਜ਼ ਸ਼ਰਾਬ ਬ੍ਰਾਮਦ ਕੀਤੀ ਗਈ, ਜਿਸ ਤੇ 04 ਔਰਤਾਂ ਖਿਲਾਫ ਮੁਕੱਦਮੇ ਬਾ-ਜੁਰਮ 61-1-14 ਆਬਕਾਰੀ ਐਕਟ, 123, 62 BNS ਥਾਣਾ ਦੀਨਾਨਗਰ ਵਿਖੇ ਦਰਜ ਰਜਿਸਟਰ ਕੀਤਾ ਗਿਆ। ਥਾਣਾ ਦੀਨਾਨਗਰ ਵਿਖੇ ਜੁਗਨੂੰ ਉਰਫ ਅਫਰੀਦੀ ਨੂੰ ਕਾਬੂ ਕਰਕੇ ਉਸ ਪਾਸੋਂ ਸਿਲਵਰ ਪੇਪਰ, ਲਾਈਟਰ ਅਤੇ 20 ਰੁਪਏ ਦੇ ਨੋਟ ਸਮੇਤ ਕਾਬੂ ਕੀਤਾ, ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਬਾ-ਜੁਰਮ 27-61- 85 NDPS Act ਥਾਣਾ ਦੀਨਾਨਗਰ ਵਿਖੇ ਦਰਜ ਰਜਿਸਟਰ ਕੀਤਾ ਗਿਆ। ਸ੍ਰੀ ਆਦਿੱਤਯ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਨੇ ਵਸਨੀਕਾ ਨੂੰ ਅਪੀਲ ਕੀਤੀ ਕਿ ਗੈਰ-ਕਾਨੂੰਨੀ/ਨਸ਼ਿਆ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਦੀ ਇਤਲਾਹ ਪੁਲਿਸ ਨੂੰ ਦਿੱਤੀ ਜਾਵੇ, ਗੈਰ-ਕਾਨੂੰਨੀ/ਨਸ਼ਿਆ ਦਾ ਕਾਰੋਬਾਰ ਵਿੱਚ ਸ਼ਾਮਿਲ ਵਿਅਕਤੀਆਂ ਦੇ ਖਿਲਾਫ ਠੋਸ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨਸ਼ਿਆ ਦੇ ਕਾਰੋਬਾਰ ਨੂੰ ਜੜ੍ਹ ਤੋਂ ਖਤਮ ਕਰਨ ਲਈ ਜਿਲ੍ਹਾ ਗੁਰਦਾਸਪੁਰ ਦੀ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ।
