ਦੀਨਾਨਗਰ, (DamanPreet singh)- ਬੁੱਧਵਾਰ ਸਵੇਰੇ ਇਕ ਵਾਰ ਮੁੜ ਤੋਂ ਦਰਿਆ ਰਾਵੀ ਵਿੱਚ ਪਾਣੀ ਛੱਡੇ ਜਾਣ ਕਾਰਨ ਪੈਦਾ ਹੋਏ ਹਲਾਤਾਂ ਮਗਰੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਮਸ਼ੇਰ ਸਿੰਘ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਨਾਲ ਮਕੌੜਾ ਪੱਤਣ ਤੇ ਪੁੱਜ ਕੇ ਹੜ੍ਹ ਦੇ ਪਾਣੀ ਦਾ ਜਾਇਜਾ ਲਿਆ।
ਪਿੰਡ ਮਕੌੜਾ ਵਿਖੇ ਲੋਕਾਂ ਨਾਲ ਗੱਲਬਾਤ ਕਰਕੇ ਹਲਾਤਾਂ ਦਾ ਜਾਇਜਾ ਲੈਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਸਮਸ਼ੇਰ ਸਿੰਘ ਨੇ ਕਿਹਾ ਕਿ ਇਸ ਸੀਜਨ ਦੌਰਾਨ ਇਹ ਦੂਸਰੀ ਵਾਰ ਪਾਣੀ ਰਾਵੀ ਦਰਿਆ ਵਿੱਚ ਛੱਡਿਆ ਗਿਆ ਹੈ,
ਜਿਸ ਨਾਲ ਅਸੁਖਾਵੇਂ ਹਲਾਤ ਪੈਦਾ ਹੋਏ ਹਨ। ਉਹਨਾਂ ਕਿਹਾ ਕਿ ਦਰਿਆ ਰਾਵੀ ਵਿੱਚ ਪਾਣੀ ਛੱਡੇ ਜਾਣ ਨੂੰ ਲੈ ਕੇ ਪ੍ਰਸ਼ਾਸਨ ਨੇ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਦਰਿਆ ਦੇ ਨਾਲ ਲੱਗਦੇ ਨੀਵੇਂ ਇਲਾਕਿਆਂ ਚੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਚੁੱਕਿਆ ਹੈ ਅਤੇ ਅੱਜ ਸਵੇਰੇ ਵੀ ਪ੍ਰਸ਼ਾਸ਼ਨ ਵੱਲੋਂ ਦਰਿਆ ਕੰਢੇ ਵਾਲੇ ਪਿੰਡਾਂ ਚ ਮੁਨਾਦੀ ਕਰਵਾ ਕੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ।
ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਚੇਤ ਰਹਿਣ ਪਰ ਘਬਰਾਉਣ ਦੀ ਲ਼ੋੜ ਨਹੀਂ ਹੈ, ਪ੍ਰਸ਼ਾਸ਼ਨ ਵੱਲੋਂ ਹਲਾਤਾਂ ਨਾਲ ਨਜਿੱਠਣ ਲਈ ਪਹਿਲਾਂ ਹੀ ਸਾਰੇ ਪ੍ਰਬੰਧ ਕੀਤੇ ਹੋਏ ਹਨ।
ਇਸ ਮੌਕੇ ਤੇ ਉਹਨਾਂ ਦੇ ਨਾਲ ਬੀਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਦਰਮੇਸ਼ ਕੁਮਾਰ, ਬਲਾਕ ਸੰਮਤੀ ਦੋਰਾਂਗਲਾ ਦੇ ਵਾਈਸ ਚੇਅਰਮੈਨ ਰਣਜੀਤ ਸਿੰਘ ਰਾਣਾ ਕਠਿਆਲੀ, ਪੰਕਜ ਕੁਮਾਰ, ਜਸਬੀਰ ਸਿੰਘ ਕਠਿਆਲੀ, ਮੋਨੂੰ ਝਬਕਰਾ, ਮਨਦੀਪ ਸਿੰਘ ਸਮਸ਼ੇਰਪੁਰ, ਰਮਨ ਠਾਕੁਰ, ਸਰਪੰਚ ਹਰਪਾਲ ਸਿੰਘ ਜੋਗਰ ਅਤੇ ਠਾਕੁਰ ਕਰਨ ਸਿੰਘ ਬਾਹਮਣੀ ਵੀ ਹਾਜਰ ਸਨ।