
ਸ਼੍ਰੀ ਦਾਯਮਾ ਹਰੀਸ਼ ਕੁਮਾਰ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਹੋਈਆਂ ਲੁੱਟ ਖੋਹ ਦੀਆਂ ਵਾਰਦਾਤਾ ਨੂੰ ਟਰੇਸ ਕਰਨ ਲਈ ਸ੍ਰੀ ਪ੍ਰਿਥੀਪਾਲ ਸਿੰਘ ਪੀ.ਪੀ.ਐਸ, ਐਸ.ਪੀ ਇੰਨਵੈਸਟੀਗੇਸਨ ਜੀ ਦੀ ਅਗਵਾਈ ਹੇਠ ਸਪੈਸ਼ਲ ਟੀਮਾ ਬਣਾ ਕੇ ਟੈਕਨੀਕਲ ਤਰੀਕੇ ਨਾਲ ਤਫਤੀਸ਼ ਕਰਵਾਈ ਗਈ। ਜੋ ਮੁਕੱਦਮਾ ਨੰਬਰ 93, ਮਿਤੀ 03.11.2023 ਜੁਰਮ 392, 34 ਭ:ਦ: 25-54-59 ਅਸਲਾ ਐਕਟ ਥਾਣਾ ਕਲਾਨੌਰ ਵਿੱਚ ਦੋਸ਼ੀ ਗੁਰਜੀਤ ਸਿੰਘ ਵਾਸੀ ਨਬੀਨਗਰ ਬਟਾਲਾ, ਜਾਰਜ ਅਤੇ ਵਿੱਕੀ ਵਾਸੀਆਨ ਦੀਪੇਵਾਲ ਧਾਰੀਵਾਲ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਵਾਰਦਾਤ ਵਿੱਚ ਵਰਤਿਆ ਗਿਆ ਪਿਸਟਲ 30 ਬੋਰ ਤੇ ਵਰਨਾ ਕਾਰ ਬ੍ਰਾਮਦ ਕੀਤੀ ਗਈ ਅਤੇ ਮੁਕੱਦਮਾ ਨੰਬਰ 88, ਮਿਤੀ 25.10.2023 ਜੁਰਮ 379- ਬੀ, 34 ਭ:ਦ: ਥਾਣਾ ਕਲਾਨੌਰ ਵਿੱਚ ਦੋਸ਼ੀ ਜਰਮਨ ਸਿੰਘ ਉਰਫ ਜੰਮੂ ਵਾਸੀ ਚਾਟੀਵਿੰਡ, ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਖੋਹ ਕੀਤੇ ਪੈਸੇ ਬ੍ਰਾਮਦ ਕੀਤੇ ਗਏ। ਇਸ ਤੋਂ ਇਲਾਵਾ ਮੁਕੱਦਮਾ ਨੰਬਰ 122, ਮਿਤੀ 01.11.2023 ਜੁਰਮ 379-ਬੀ (2) ਭ:ਦ: 25-54-59 ਅਸਲਾ ਐਕਟ ਥਾਣਾ ਧਾਰੀਵਾਲ ਵਿੱਚ ਦੋਸ਼ੀ ਲਵਜੋਤ ਸਿੰਘ ਉਰਫ ਲਵ ਅਤੇ ਸੂਰਜ ਸਿੰਘ ਵਾਸੀਆਨ ਚਾਟੀਵਿੰਡ ਅੰਮ੍ਰਿਤਸਰ ਨੂੰ ਵਾਰਦਾਤ ਸਮੇਂ ਵਰਤੀ ਇਨੋਵਾ ਗੱਡੀ ਸਮੇਤ ਗ੍ਰਿਫਤਾਰ ਕੀਤਾ ਗਿਆ ਅਤੇ ਮੁਕੱਦਮਾ ਨੰਬਰ 124, ਮਿਤੀ 05.11.2023 ਜੁਰਮ 379, 411, 379-ਬੀ ਭ:ਦ: ਥਾਣਾ ਧਾਰੀਵਾਲ ਵਿੱਚ ਦੋਸ਼ੀ ਅਰਸ਼ਦੀਪ ਸਿੰਘ ਉਰਫ ਅਰਸ਼ ਵਾਸੀ ਮਾਲਿਆ ਕਲਾਂ ਬਟਾਲਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਵਾਰਦਾਤ ਵਿੱਚ ਵਰਤੀ ਕਾਰ ਸਵਿਫਟ ਬ੍ਰਾਮਦ ਕੀਤੀ। ਮੁਕੱਦਮਾ ਨੰਬਰ 219, ਮਿਤੀ 10.10.2023 ਜੁਰਮ 379-ਬੀ, 34 ਭ:ਦ: ਥਾਣਾ ਸਿਟੀ ਗੁਰਦਾਸਪੁਰ ਵਿੱਚ ਦੋਸ਼ੀ ਸਾਜਨ ਵਾਸੀ ਤਰੀਜਾ ਨਗਰ, ਰਜਤ ਕੁਮਾਰ ਵਾਸੀ ਮਹੁੱਲਾ ਗੋਪਾਲ ਨਗਰ, ਆਸ਼ਿਸ ਮਸੀਹ ਵਾਸੀ ਰਣੀਆ ਧਾਰੀਵਾਲ, ਰਕੇਸ਼ ਕੁਮਾਰ ਵਾਸੀ ਨਰਾਇਣਪੁਰ ਬਿਹਾਰ ਅਤੇ ਅਮਨ ਕੁਮਾਰ ਵਾਸੀ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 02 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ।
ਗੁਰਜੀਤ ਸਿੰਘ ਵਾਸੀ ਨਬੀਨਗਰ ਬਟਾਲਾ ਦੇ ਖਿਲਾਫ ਪਹਿਲਾ ਵੀ ਕਤਲ, ਇਰਾਦਾ ਕਤਲ ਤੇ ਖੋਹ ਦੇ ਵੱਖ-ਵੱਖ ਥਾਣਿਆਂ ਵਿੱਚ 03 ਮੁਕੱਦਮੇ ਦਰਜ ਹਨ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ ਵਾਸੀ ਮਾਲਿਆ ਕਲਾਂ ਬਟਾਲਾ ਦੇ ਖਿਲਾਫ ਪਹਿਲਾ ਵੀ ਚੋਰੀਆਂ, ਲੁੱਟ-ਖੋਹ ਦੇ ਵੱਖ-ਵੱਖ ਥਾਣਿਆ ਵਿੱਚ 05 ਮੁਕੱਦਮੇ ਦਰਜ ਹਨ। ਉਕਤ ਮੁਕੱਦਮਿਆਂ ਵਿੱਚ 12 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਰਹਿੰਦੇ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ। ਦੋਸ਼ੀਆ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।